ਬਲ ਰੰਗਕਰਮੀ ਉਦੈਰਾਗ ਸਿੰਘ ਨੇ ਸੈਲਾਂ ਵਾਲਾ ਚਾਰਜਰ ਬਣਾਇਆ

ਐਸ. ਏ. ਐਸ. ਨਗਰ , 15 ਜੁਲਾਈ (ਸ.ਬ.) ਸੈਂਟ ਜੈਵੀਅਰ ਸਕੂਲ ਸੈਕਟਰ -44 ਚੰਡੀਗੜ੍ਹ ਦੀ ਅੱਠਵੀਂ ਕਲਾਸ ਦੇ ਵਿਦਿਆਰਥੀ ਊਦੈਰਾਗ ਸਿੰਘ (12 ਸਾਲਾਂ) ਨੇ ਸੈਲਾਂ ਦੀ ਮਦਦ ਨਾਲ ਸੈਲ ਫੋਨ ਦਾ ਚਾਰਜਰ ਤਿਆਰ ਕੀਤਾ ਹੈ| ਇਸ ਤੋਂ ਇਲਾਵਾ ਉਦੈਰਾਗ ਸਿੰਘ ਨੇ ਡੋਰ ਅਲਾਰਮ ਵੀ ਤਿਆਰ ਕੀਤਾ ਹੈ| ਇਹ ਅਲਾਰਮ ਦਰਵਾਜੇ ਦੇ ਵਿੱਚ ਫਿਟ ਹੋ ਜਾਂਦਾ ਹੈ| ਜਦੋਂ ਕੋਈ ਅਣਪਛਾਤਾ ਵਿਅਕਤੀ ਘਰ ਦਾ ਦਰਵਾਜਾ ਖੋਲਣ ਦਾ ਯਤਨ ਕਰਦਾ ਹੈ ਤਾਂ ਇਸ ਅਲਾਰਮ ਨਾਲ ਮੋਬਾਇਲ ਵਿੱਚ ਸੰਦੇਸ਼ ਪਹੁੰਚ ਜਾਂਦਾ ਹੈ| ਉਦੈਰਾਗ ਸਿੰਘ ਫੁੱਟਬਾਲ ਖੇਡਣ ਦੇ ਨਾਲ ਹੀ ਸਰਘੀ ਕਲਾ ਕੇਂਦਰ ਦੇ ਲਈ ਨਾਟਕਾਂ ਵਿੱਚ ਚਾਰ- ਪੰਜ ਸਾਲ ਦੀ ਉਮਰ ਤੋਂ ਹੀ ਵੱਖ-ਵੱਖ ਰੋਲ ਕਰਦਾ ਆ ਰਿਹਾ ਹੈ|

Leave a Reply

Your email address will not be published. Required fields are marked *