ਬਵੇਜਾ ਲਾਟਰੀ ਤੋਂ ਵਿਕੀਆਂ ਹੋਈਆਂ ਟਿਕਟਾਂ ਤੋਂ ਨਿਕਲੇ 10 ਲੱਖ ਅਤੇ 1 ਲੱਖ ਰੁਪਏ ਦੇ ਇਨਾਮ

ਐਸ ਏ ਐਸ ਨਗਰ, 30 ਅਗਸਤ (ਸ.ਬ.) ਫੇਜ਼ 7 ਵਿੱਚ ਬਵੇਜਾ ਲਾਟਰੀ ਏਜੰਸੀ ਤੋਂ ਪੰਜਾਬ ਸਰਕਾਰ ਦੇ ਰਾਖੀ ਬੰਪਰ ਦੀਆਂ ਵਿਕੀਆਂ ਹੋਈਆਂ ਦੋ ਟਿਕਟਾਂ ਉਪਰ ਦੂਜਾ ਇਨਾਮ 10 ਲੱਖ ਅਤੇ ਚੌਥਾ ਇਨਾਮ ਇੱਕ ਲੱਖ ਰੁਪਏ ਨਿਕਲੇ ਹਨ| ਜਿਹਨਾਂ ਦੀਆਂ ਟਿਕਟਾਂ ਦੇ ਨੰਬਰ ਲੜੀਵਾਰ ਏ 135183 ਅਤੇ 041041 ਹਨ| ਏਜੰਸੀ ਦੇ ਮਾਲਕ ਸ੍ਰ. ਸੁਖਬੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਏਜੰਸੀ ਤੋਂ ਵਿਕੀਆਂ ਹੋਈਆਂ ਲਾਟਰੀ ਦੀਆਂ ਟਿਕਟਾਂ ਤੋਂ ਪੰਜ ਵਾਰੀ ਇੱਕ ਇਕ ਕਰੋੜ ਦੇ ਇਨਾਮ, 10 ਲੱਖ, ਤੇ ਹੋਰ ਲੱਖਾਂ ਰੁਪਏ ਦੇ ਇਨਾਮ ਪਹਿਲਾਂ ਵੀ ਕਈ ਵਾਰ ਨਿਕਲ ਚੁੱਕੇ ਹਨ ਜੋ ਕਿ ਟਿਕਟ ਖਰੀਦਣ ਵਾਲਿਆਂ ਨੂੰ ਦਿੱਤੇ ਗਏ ਸਨ|
ਸ੍ਰ. ਸੁਖਬੀਰ ਸਿੰਘ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਜਿੰਦਗੀ ਵਿੱਚ ਲਾਟਰੀ ਦੀ ਟਿਕਟ ਜਰੂਰ ਖਰੀਦਣੀ ਚਾਹੀਦੀ ਹੈ, ਕਿਉਂਕਿ ਪਤਾ ਨਹੀਂ ਕਦੋਂ ਕਿਸਮਤ ਉਸ ਉਪਰ ਮਿਹਰਬਾਨ ਹੋ ਜਾਵੇ| ਇਸ ਮੌਕੇ ਉਹਨਾਂ ਨੇ ਰਾਖੀ ਬੰਪਰ ਵਿੱਚ ਦੂਜਾ ਇਨਾਮ 10 ਲੱਖ ਅਤੇ ਚੌਥਾ ਇਨਾਮ ਇਕ ਲੱਖ ਰੁਪਏ ਦੇ ਇਨਾਮ ਜਿੱਤਣ ਦੀ ਖੁਸ਼ੀ ਵਿੱਚ ਮਾਰਕੀਟ ਵਿੱਚ ਮਿਠਾਈ ਵੰਡੀ.

Leave a Reply

Your email address will not be published. Required fields are marked *