ਬਸਤੇ ਦਾ ਬੋਝ ਘੱਟ ਕਰਨ ਦੇ ਨਾਲ ਹੀ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਜਾਵੇ

ਬਸਤੇ ਦਾ ਬੋਝ ਘੱਟ ਕਰਨ ਲਈ ਚੁੱਕੇ ਗਏ ਕਦਮ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ| ਸਰਕਾਰ ਸਾਲਾਂ ਤੋਂ ਚਲੇ ਆ ਰਹੇ ਇੱਕ ਯਤਨ ਨੂੰ ਪੂਰਾ ਕਰ ਪਾਏਗੀ ਜਾਂ ਨਹੀਂ, ਇਹ ਸੋਚਣ ਦਾ ਵਿਸ਼ਾ ਹੈ| ਆਜ਼ਾਦੀ ਤੋਂ ਬਾਅਦ ਤੋਂ ਹੀ ਬੱਚੇ ਬਸਤੇ ਦੇ ਬੋਝ ਨਾਲ ਦੱਬੇ ਹਨ| ਇਹ ਇੱਕ ਤਰ੍ਹਾਂ ਨਾਲ ਸਿੱਖਿਆ ਦੇ ਖੇਤਰ ਵਿੱਚ ਕਾਇਮ ਕੁਪ੍ਰਥਾ ਕਹੀਏ ਤਾਂ ਕੋਈ ਗਲਤ ਨਹੀਂ ਹੋਵੇਗਾ| ਕੀ ਇਸਨੂੰ ਖਤਮ ਕਰਨ ਲਈ ਸਰਕਾਰ ਕੋਈ ਸਖਤ ਫੈਸਲਾ ਲੈ ਸਕੇਗੀ? ਦਰਅਸਲ , ਬਸਤੇ ਦੇ ਬੋਝ ਹੇਠ ਦੱਬੇ ਬੱਚੇ ਅੱਜ ਮਾਨਸਿਕ ਤਨਾਓ ਨਾਲ ਗ੍ਰਸਤ ਹੋ ਰਹੇ ਹਨ ਅਤੇ ਨਾਲ ਹੀ ਸਰੀਰਕ ਰੂਪ ਨਾਲ ਵੀ ਕਮਜੋਰ ਹੁੰਦੇ ਜਾ ਰਹੇ ਹਨ| ਸੱਚਾਈ ਇਹੀ ਹੈ ਕਿ ਅੱਜ ਬਚਪਨ ਪੜਾਈ ਦੇ ਇੱਕ ਚੱਕਰਵਿਊ ਵਿੱਚ ਫਸਿਆ ਹੋਇਆ ਹੈ| ਉਹ ਖੁਦ ਨੂੰ ਠੀਕ ਰੂਪ ਨਾਲ ਵਿਕਸਿਤ ਨਹੀਂ ਕਰ ਪਾ ਰਿਹਾ ਹੈ|
ਸਵਾਲ ਹੈ ਕਿ ਸਾਡੇ ਦੇਸ਼ ਦੇ ਬੱਚੇ ਗੁਣਵੱਤਾ ਦੀ ਪੜਾਈ ਦੀ ਬਜਾਏ ਬਸਤੇ ਦਾ ਬੋਝ ਢੋਣ ਵਿੱਚ ਕਿਉਂ ਲੱਗੇ ਹੋਏ ਹਨ| ਸਾਡੇ ਦੇਸ਼ ਦੀ ਸਿੱਖਿਆ ਨੀਤੀ ਵੱਲ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਹੈ | ਜੋ ਸਿੱਖਿਆ ਨੀਤੀ ਪਹਿਲਾਂ ਥੋਪ ਦਿੱਤੀ ਗਈ ਹੈ, ਉਸੇ ਨੂੰ ਘਸੀਟਦੇ ਆ ਰਹੇ ਹਨ| ਕਿਸੇ ਵੀ ਦੇਸ਼ ਦੀ ਸਿੱਖਿਆ ਹੀ ਉਸ ਦੀ ਦਿਸ਼ਾ ਅਤੇ ਹਾਲਤ ਤੈਅ ਕਰਦੀ ਹੈ| ਅੱਜ ਉਸ ਲਾਰਡ ਮੈਕਾਲੇ ਦੀ ਸਿੱਖਿਆ ਬੱਚਿਆਂ ਨੂੰ ਪੜਾਈ ਜਾ ਰਹੀ ਹੈ, ਜਿਸ ਨੇ ਕਿਹਾ ਸੀ ਕਿ ਮੈਂ ਭਾਰਤ ਨੂੰ ਅਜਿਹੀ ਸਿੱਖਿਆ ਨੀਤੀ ਦੇਵਾਂਗਾ, ਜਿਸਦੇ ਨਾਲ ਆਉਣ ਵਾਲੀ ਪੀੜ੍ਹੀ ਮਾਨਸਿਕ ਰੂਪ ਨਾਲ ਗੁਲਾਮ ਹੋਵੇਗੀ| ਅੱਜ ਉਹੀ ਹੋ ਰਿਹਾ ਹੈ| ਉਸੇ ਦੀ ਦੇਣ ਹੈ ਕਿ ਅੱਜ ਤੱਕ ਬੱਚਿਆਂ ਨੂੰ ਬਸਤੇ ਤੋਂ ਮੁਕਤੀ ਨਹੀਂ ਮਿਲ ਪਾਈ ਹੈ|
ਅੱਜ ਜਿਸ ਤਰ੍ਹਾਂ ਨਾਲ ਸਿੱਖਿਆ ਦਾ ਵਪਾਰੀਕਰਣ ਹੋ ਗਿਆ ਹੈ, ਉਸ ਨਾਲ ਬੱਚਿਆਂ ਉਤੇ ਸਿੱਖਿਆ ਦਾ ਦਬਾਅ ਵਧਦਾ ਚਲਾ ਗਿਆ ਹੈ | ਛੋਟੇ ਬੱਚਿਆਂ ਨੂੰ ਸਕੂਲ ਤੋਂ ਇੰਨਾ ਹੋਮਵਰਕ ਦੇ ਦਿੱਤਾ ਜਾਂਦਾ ਹੈ, ਜਿਸਨੂੰ ਲੈ ਕੇ ਉਹ ਤਨਾਓ ਵਿੱਚ ਰਹਿਣ ਲੱਗੇ ਹਨ| ਸਿੱਖਿਆ ਦੇ ਬੋਝ ਨਾਲ ਬਚਪਨ ਖੋਹਦਾ ਜਾ ਰਿਹਾ ਹੈ| ਮਾਸੂਮੀਅਤ ਟਿਊਸ਼ਨ ਤੋਂ ਹੋਮਵਰਕ ਦੇ ਵਿਚਾਲੇ ਫਸ ਕੇ ਰਹਿ ਗਈ ਹੈ| ਬੱਚੇ ਅੱਜ ਕਈ ਤਰ੍ਹਾਂ ਦੇ ਡਰਾਂ ਦਾ ਸ਼ਿਕਾਰ ਹੋ ਰਹੇ ਹਨ|
ਕਦੇ ਸਿੱਖਿਆ ਤਕਨੀਕ ਅਜਿਹੀ ਹੁੰਦੀ ਸੀ ਜਿੱਥੇ ਬੱਚਿਆਂ ਤੇ ਕਿਤਾਬਾਂ ਦਾ ਬੋਝ ਘੱਟ ਹੁੰਦਾ ਸੀ| ਜੀਵਨ ਨੂੰ ਕਰਿਆਤਮਕ ਅਤੇ ਊਰਜਾਵਾਨ ਬਣਾਉਣ ਤੇ ਜੋਰ ਦਿੱਤਾ ਜਾਂਦਾ ਸੀ| ਅੱਜ ਹਾਲਤ ਇਹ ਹੈ ਕਿ ਬੱਚੇ ਰੀੜ੍ਹ ਦੀ ਹੱਡੀ ਅਤੇ ਕਮਰ ਦੇ ਦਰਦ ਨਾਲ ਪ੍ਰੇਸ਼ਾਨ ਰਹਿੰਦੇ ਹਨ| ਇਸ ਵਿਸ਼ੇ ਤੇਮਾਪਿਆਂ ਅਤੇ ਸਕੂਲ ਸੰਚਾਲਕਾਂ ਨੇ ਕਦੇ ਮੰਥਨ ਨਹੀਂ ਕੀਤਾ ਕਿ ਬੋਝ ਕਿਵੇਂ ਘੱਟ ਹੋਵੇ| ਬੱਚੇ ਉਸ ਦੌਰ ਤੋਂ ਗੁਜਰ ਰਹੇ ਹਨ ਕਿ ਪੜਾਈ ਦੇ ਸਿਵਾ ਜੀਵਨ ਵਿੱਚ ਖੁਸ਼ੀਆਂ ਅਤੇ ਸੁਖ ਦੇ ਨਾਲ ਸੰਸਾਰ ਅਤੇ ਸ੍ਰਿਸ਼ਟੀ ਤੋਂ ਵਾਕਫ਼ ਹੋਣ ਬਾਰੇ ਸੋਚ ਵੀ ਨਹੀਂ ਸਕਦੇ ਹਨ| ਹੁਣ ਦੇਸ਼ ਦੇ ਸਾਰੇ ਮਾਪਿਆਂ ਨੂੰ ਇਸਦੇ ਲਈ ਅਭਿਆਨ ਚਲਾਉਣਾ ਪਵੇਗਾ ਕਿ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਠੀਕ ਰੂਪ ਨਾਲ ਹੋਵੇ| ਰੌਹਨ

Leave a Reply

Your email address will not be published. Required fields are marked *