ਬਸਪਾ ਅਤੇ ਸਮਾਜਵਾਦੀ ਪਾਰਟੀ ਦੀ ਨੇੜਤਾ ਬਦਲੇਗੀ ਸਿਆਸੀ ਸਮੀਕਰਨ

ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਨਜਦੀਕ ਆਉਣਾ ਇੱਕ ਵੱਡੀ ਰਾਜਨੀਤਿਕ ਘਟਨਾ ਹੈ| ਇਸ ਦਾ ਜਿੱਥੇ ਉਤਰ ਪ੍ਰਦੇਸ਼ ਦੀ ਰਾਜਨੀਤੀ ਉਤੇ ਗਹਿਰਾ ਅਸਰ ਪਵੇਗਾ, ਉੱਥੇ ਹੀ ਦੇਸ਼ ਦੇ ਰਾਜਨੀਤਿਕ ਹਾਲਾਤ ਵੀ ਥੋੜ੍ਹਾ-ਬਹੁਤ ਪ੍ਰਭਾਵਿਤ ਹੋ ਸਕਦੇ ਹਨ| ਬਸ, ਸਵਾਲ ਇਹ ਹੈ ਕਿ ਦੋਵਾਂ ਪਾਰਟੀਆਂ ਨੇ ਹੁਣ ਜਿਸ ਨਜਦੀਕੀ ਦੇ ਸੰਕੇਤ ਦਿੱਤੇ ਹਨ, ਕੀ ਉਹ ਅਗਲੀਆਂ ਲੋਕਸਭਾ ਚੋਣਾਂ ਵਿੱਚ ਗਠਜੋੜ ਜਾਂ ਸੀਟਾਂ ਦੇ ਤਾਲਮੇਲ ਵਿੱਚ ਬਦਲ ਪਾਏਗੀ? ਦੋਵਾਂ ਪਾਰਟੀਆਂ ਨੇ 1993 ਵਿੱਚ ਵਿਧਾਨਸਭਾ ਚੋਣਾਂ ਗਠਜੋੜ ਕਰਕੇ ਲੜੀਆਂ ਸੀ ਅਤੇ ਉਦੋਂ ਉਤਰ ਪ੍ਰਦੇਸ਼ ਦੀ ਸੱਤਾ ਵਿੱਚ ਆਪਣੀ ਵਾਪਸੀ ਲਈ ਆਸ਼ਵੰਦ ਭਾਜਪਾ ਦੇ ਮਨਸੂਬਿਆਂ ਤੇ ਪਾਣੀ ਫੇਰ ਦਿੱਤਾ ਸੀ| ਸਪਾ-ਬਸਪਾ ਗਠਜੋੜ ਦੀ ਜਿੱਤ ਹੋਈ ਅਤੇ ਮੁਲਾਇਮ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣੀ| ਪਰੰਤੂ ਜੂਨ 1995 ਵਿੱਚ ਗਠਜੋੜ ਟੁੱਟ ਗਿਆ| ਬਸਪਾ ਦੇ ਸਮਰਥਨ ਵਾਪਸ ਲੈ ਲੈਣ ਨਾਲ ਮੁਲਾਇਮ ਸਿੰਘ ਸਰਕਾਰ ਡਿੱਗ ਗਈ|
ਇਹ ਅਲਗਾਵ ਗੈਸਟਹਾਊਸ ਕਾਂਡ ਦੇ ਕਾਰਨ ਦੁਸ਼ਮਨੀ ਵਿੱਚ ਬਦਲ ਗਿਆ| ਉਦੋਂ ਤੋਂ 22 ਸਾਲ ਗੁਜਰ ਗਏ, ਮਾਇਆਵਤੀ ਨੇ ਹੋਰਾਂ ਨਾਲ ਕਦੇ-ਕਦੇ ਹੱਥ ਮਿਲਾਇਆ ਪਰੰਤੂ ਸਪਾ ਉਨ੍ਹਾਂ ਦੇ ਲਈ ਵਿਰੋਧੀ ਹੀ ਨਹੀਂ, ਦੁਸ਼ਮਨ ਵੀ ਬਣੀ ਰਹੀ| ਹੁਣ ਬਸਪਾ ਅਤੇ ਸਪਾ ਵਿੱਚ ਮੇਲਮਿਲਾਪ ਹੁੰਦਾ ਦਿਖ ਰਿਹਾ ਹੈ ਤਾਂ ਇਸਦੇ ਦੋ ਪ੍ਰਮੁੱਖ ਕਾਰਨ ਹੈ| ਇੱਕ ਇਹ ਕਿ ਹੁਣ ਸਪਾ ਦੀ ਕਮਾਨ ਮੁਲਾਇਮ ਸਿੰਘ ਦੇ ਨਹੀਂ ਬਲਕਿ ਅਖਿਲੇਸ਼ ਯਾਦਵ ਦੇ ਹੱਥ ਵਿੱਚ ਹੈ|
ਦੂਜਾ, 2014 ਦੀਆਂ ਲੋਕਸਭਾ ਚੋਣਾਂ ਅਤੇ ਫਿਰ ਪਿਛਲੀਆਂ ਵਿਧਾਨਸਭਾ ਚੋਣਾਂ ਨੇ ਦੋਵਾਂ ਪਾਰਟੀਆਂ ਨੂੰ ਇਹ ਚੰਗੀ ਤਰ੍ਹਾਂ ਅਹਿਸਾਸ ਕਰਾ ਦਿੱਤਾ ਹੈ ਕਿ ਉਹ ਇਕੱਲੇ ਭਾਜਪਾ ਦਾ ਮੁਕਾਬਲਾ ਨਹੀਂ ਕਰ ਪਾਵੇਗੀ| ਲੋਕਸਭਾ ਚੋਣਾਂ ਵਿੱਚ ਤਾਂ ਬਸਪਾ ਦਾ ਖਾਤਾ ਤੱਕ ਨਹੀਂ ਖੁੱਲ੍ਹਾ ਸੀ| ਵਿਧਾਨਸਭਾ ਚੋਣਾਂ ਵਿੱਚ ਮਾਇਆਵਤੀ ਨੂੰ ਲੱਗ ਰਿਹਾ ਸੀ ਕਿ ਉਹ ਇਕੱਲੇ ਭਾਜਪਾ ਨਾਲ ਨਿਪਟ ਲਵੇਗਾ ਪਰ ਉਨ੍ਹਾਂ ਦੀ ਪਾਰਟੀ ਤੀਸਰੇ ਨੰਬਰ ਤੇ ਆ ਗਈ| ਇਸ ਪਿਠਭੂਮੀ ਵਿੱਚ , ਸਾਫ ਹੈ ਸਪਾ ਅਤੇ ਬਸਪਾ ਵਿੱਚ ਵੱਧਦੀ ਨਜਦੀਕੀ ਆਪਣਾ ਵਜੂਦ ਬਚਾਉਣ ਦੀ ਕਵਾਇਦ ਹੈ| ਐਤਵਾਰ ਦੀ ਸਵੇਰੇ ਮਾਇਆਵਤੀ ਨੇ ਐਲਾਨ ਕੀਤਾ ਕਿ ਗੋਰਖਪੁਰ ਅਤੇ ਫੂਲਪੁਰ ਦੀਆਂ ਉਪਚੋਣਾਂ ਵਿੱਚ ਭਾਜਪਾ ਦੇ ਖਿਲਾਫ ਸਭ ਤੋਂ ਮਜਬੂਤ ਉਮੀਦਵਾਰ ਦਾ ਬਸਪਾ ਸਮਰਥਨ ਕਰੇਗੀ| ਇਸ਼ਾਰਾ ਸਾਫ ਤੌਰ ਤੇ ਸਪਾ ਉਮੀਦਵਾਰ ਦੇ ਸਮਰਥਨ ਵੱਲ ਸੀ| ਪਰੰਤੂ ਸ਼ਾਮ ਹੁੰਦੇ-ਹੁੰਦੇ ਉਨ੍ਹਾਂ ਨੇ ਇਹ ਵੀ ਸਾਫ ਕਰ ਦਿੱਤਾ ਕਿ ਰਾਜ ਸਭਾ ਲਈ ਸਪਾ ਨੂੰ ਆਪਣੇ ਵਾਧੂ ਵੋਟ ਬਸਪਾ ਉਮੀਦਵਾਰ ਨੂੰ ਦਿਵਾਉਣੇ ਪੈਣਗੇ| ਜਦੋਂਕਿ ਬਸਪਾ ਵਿਧਾਨ ਪ੍ਰੀਸ਼ਦ ਲਈ ਸਪਾ ਉਮੀਦਵਾਰ ਦਾ ਸਮਰਥਨ ਕਰੇਗੀ|
ਜਾਹਿਰ ਹੈ, ਮਾਮਲਾ ਫਿਲਹਾਲ ਇਸ ਹੱਥ ਲੈ ਉਸ ਹੱਥ ਦੇ ਹੈ| ਗਠਜੋੜ ਦੀਆਂ ਅਟਕਲਾਂ ਦਾ ਖੁਦ ਮਾਇਆਵਤੀ ਨੇ ਖੰਡਨ ਕੀਤਾ ਹੈ, ਪਰ ਗਠਜੋੜ ਦੀ ਸੰਭਾਵਨਾ ਨੂੰ ਖਾਰਿਜ ਵੀ ਨਹੀਂ ਕੀਤਾ ਹੈ| ਮਤਲਬ ਉਨ੍ਹਾਂ ਨੇ ਆਪਣੇ ਪੱਤੇ ਖੁੱਲੇ ਰੱਖੇ ਹਨ| ਦਰਅਸਲ, ਬਹੁਤ ਕੁੱਝ ਗੋਰਖਪੁਰ ਅਤੇ ਫੂਲਪੁਰ ਦੇ ਨਤੀਜਿਆਂ ਉਤੇ ਨਿਰਭਰ ਕਰੇਗਾ| ਗੋਰਖਪੁਰ ਲੋਕਸਭਾ ਸੀਟ ਮੁੱਖਮੰਤਰੀ ਯੋਗੀ ਆਦਿਤਿਅਨਾਥ ਦੇ ਅਸਤੀਫੇ ਤੋਂ ਖਾਲੀ ਹੋਈ ਹੈ, ਜਦੋਂਕਿ ਫੂਲਪੁਰ ਲੋਕਸਭਾ ਸੀਟ ਉਪਮੁੱਖਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਅਸਤੀਫੇ ਦੇ ਕਾਰਨ|
ਸਪਾ ਅਤੇ ਬਸਪਾ ਦਾ ਹੱਥ ਮਿਲਾਉਣਾ ਉਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਸੋਸ਼ਲ ਇੰਜੀਨੀਅਰਿੰਗ ਦੇ ਲਿਹਾਜ਼ ਨਾਲ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ ਅਤੇ ਇਹਨਾਂ ਉਪਚੋਣਾਂ ਵਿੱਚ ਇਸਦਾ ਪਹਿਲਾ ਪ੍ਰੀਖਣ ਹੋਵੇਗਾ| ਮਾਇਆਵਤੀ ਬਹੁਤ ਵਾਰ ਕਹਿ ਚੁੱਕੀ ਹੈ ਕਿ ਉਹ ਗੈਸਟਹਾਊਸ ਕਾਂਡ ਕਦੇ ਨਹੀਂ ਭੁੱਲੇਗੀ|
ਲੰਬੇ ਸਮੇਂ ਤੋਂ ਉਹ ਸਪਾ ਨੂੰ ਵਿਰੋਧੀ ਦੇ ਰੂਪ ਵਿੱਚ ਚਿਤਰਿਤ ਕਰਦੀ ਰਹੀ ਹੈ| ਅਜਿਹੇ ਵਿੱਚ ਕੀ ਉਹ ਬਸਪਾ ਦੇ ਸਾਰੇ ਵੋਟ ਸਪਾ ਦੀ ਝੋਲੀ ਵਿੱਚ ਪਵਾ ਸਕੇਗੀ? ਇਸ ਸਵਾਲ ਦਾ ਜਵਾਬ ਤਾਂ ਉਪ ਚੋਣਾਂ ਦੇ ਨਤੀਜੇ ਹੀ ਦੇਣਗੇ| ਪਰੰਤੂ ਜੇਕਰ ਗੋਰਖਪੁਰ ਅਤੇ ਫੂਲਪੁਰ, ਦੋਵੇਂ ਜਗ੍ਹਾ ਨਿਰਾਸ਼ਾ ਹੱਥ ਲੱਗੀ , ਉਦੋਂ ਵੀ ਸਪਾ ਅਤੇ ਬਸਪਾ ਦੇ ਵਿਚਾਲੇ ਫਿਰ ਤੋਂ ਦੋਸਤੀ, ਇੱਥੇ ਤੱਕ ਕਿ ਗਠਜੋੜ ਦੀ ਸੰਭਾਵਨਾ ਵੀ ਖਤਮ ਨਹੀਂ ਹੋ ਜਾਵੇਗੀ, ਕਿਉਂਕਿ ਭਾਜਪਾ ਦੀ ਪ੍ਰਚੰਡ ਚੁਣਾਵੀ ਸਫਲਤਾਵਾਂ ਨੇ ਉਨ੍ਹਾਂ ਨੂੰ ਅਜਿਹੀ ਜਗ੍ਹਾ ਲਿਆ ਛੱਡਿਆ ਹੈ| ਤਮਾਮ ਅਟਕਲਾਂ ਦੇ ਵਿਚਾਲੇ ਜੋ ਗੱਲ ਨਿਰਣਾਇਕ ਰੂਪ ਨਾਲ ਮਾਇਨੇ ਰੱਖਦੀ ਹੈ ਉਹ ਇਹ ਹੈ ਕਿ ਕੀ ਦੋਵੇਂ ਪਾਰਟੀਆਂ ਸੀਟਾਂ ਦੇ ਬਟਵਾਰੇ ਦਾ ਬੇਹੱਦ ਔਖਾ ਸਵਾਲ ਸੁਲਝਾ ਸਕਣਗੀਆਂ!
ਅੰਮ੍ਰਿਤਪਾਲ

Leave a Reply

Your email address will not be published. Required fields are marked *