ਬਸਪਾ ਆਗੂਆਂ ਦੀ ਮੀਟਿੰਗ ਹੋਈ
ਖਰੜ, 4 ਦਸੰਬਰ (ਸ਼ਮਿੰਦਰ ਸਿੰਘ) ਬਸਪਾ ਆਗੂਆਂ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰਿੰਦਰਪਾਲ ਸਿੰਘ ਸਹੌੜਾਂ ਦੀ ਪ੍ਰਧਾਨਗੀ ਵਿੱਚ ਹੋਈ| ਇਸ ਮੀਟਿੰਗ ਵਿੱਚ ਬਸਪਾ ਦੇ ਹਲਕਾ ਆਨੰਦਪੁਰ ਸਾਹਿਬ ਤੋਂ ਜੋਨ ਇੰਚਾਰਜ ਹਰਨੇਕ ਸਿੰਘ ਦੇਵਪੁਰੀ ਵਿਸ਼ੇਸ ਤੌਰ ਤੇ ਸ਼ਾਮਲ ਹੋਏ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਭਾਰਤ ਰਤਨ, ਭਾਰਤੀ ਸੰਵਿਧਾਨ ਦੇ ਰਚਨਹਾਰ ਡਾਕਟਰ ਭੀਮ ਰਾਓ ਅੰਬੇਦਕਰ ਦਾ ਪ੍ਰੀ ਨਿਰਵਾਣ ਦਿਵਸ ਪੂਰੇ ਵਿਸ਼ਵ ਵਿੱਚ ਛੇ ਦਸੰਬਰ ਨੂੰ ਪਿੰਡ ਮਾਜਰਾ ਟੀ ਪੁਆਇੰਟ, ਨੇੜੇ ਬੂਥਗੜ੍ਹ ਵਿਖੇ ਮਨਾਇਆ ਜਾਵੇਗਾ ਅਤੇ ਇਸ ਮੌਕੇ ਇੱਕ ਵਿਸ਼ਾਲ ਸਭਾ ਦਾ ਆਯੋਜਨ ਕੀਤਾ ਜਾਵੇਗਾ|
ਇਸ ਮੌਕੇ ਬਸਪਾ ਆਗੂ ਰਜਿੰਦਰ ਸਿੰਘ ਨਨਹੇੜੀਆਂ, ਮਾਸਟਰ ਨਛੱਤਰ ਸਿੰਘ ਜ਼ੋਨ ਇੰਚਾਰਜ, ਕੁਲਦੀਪ ਸਿੰਘ ਜ਼ਿਲ੍ਹਾ ਇੰਚਾਰਜ, ਬਲਜਿੰਦਰ ਸਿੰਘ ਮਾਮੂਪੁਰ ਜ਼ਿਲ੍ਹਾ ਸਕੱਤਰ, ਲਖਵੀਰ ਸਿੰਘ ਸਹੌੜਾਂ, ਜਗਦੇਵ ਸਿੰਘ ਕੁਰਾਲੀ ਮੌਜੂਦ ਸਨ|