ਬਸਪਾ ਦੇ ਸਾਬਕਾ ਵਿਧਾਇਕ ਜਲੀਲ ਖਾਂ ਦਾ ਦਿਹਾਂਤ

ਲਖਨਊ, 14 ਜੂਨ (ਸ.ਬ.) ਬਸਪਾ ਸੁਪਰੀਮੋ ਦੇ ਬਹੁਤ ਹੀ ਖਾਸ ਮੰਨ੍ਹੇ ਜਾਣ ਵਾਲੇ ਬਸਪਾ ਦੇ ਸਾਬਕਾ ਵਿਧਾਇਕ ਮੋਹਮੰਦ ਜਲੀਲ ਖਾਂ ਦਾ ਅੱਜ ਸਵੇਰੇ ਗੋਂਡਾ ਵਿੱਚ ਦਿਹਾਂਤ ਹੋ ਗਿਆ| ਉਨ੍ਹਾਂ ਨੂੰ ਸਾਹ ਫੁੱਲਣ ਅਤੇ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਹੋਈ| ਪਰਿਵਾਰਕ ਮੈਂਬਰ ਤੁਰੰਤ ਉਨ੍ਹਾਂ ਨੂੰ ਜ਼ਿਲਾ ਹਸਪਤਾਲ ਲੈ ਕੇ ਪੁੱਜੇ, ਜਿੱਥੋਂ ਤੋਂ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਪਰ ਉਨ੍ਹਾਂ ਦੀ ਮੌਤ ਹੋ ਗਈ| ਇਸ ਦੀ ਖਬਰ ਮਿਲਦੇ ਹੀ ਗੋਂਡਾ ਦੇ ਬਸਪਾ ਵਰਕਰਾਂ ਸਮੇਤ ਲਖਨਊ ਵਿੱਚ ਦੁੱਖ ਦੀ ਲਹਿਰ ਹੈ| ਬਹੁਤ ਮਿਲਣਸਾਰ ਅਤੇ ਈਮਾਨਦਾਰ ਸਾਬਕਾ ਵਿਧਾਇਕ ਦੇ ਦਿਹਾਂਤ ਨਾਲ ਗੋਂਡਾ ਵਾਸੀਆਂ ਨੂੰ ਦੁੱਖ ਹੈ| ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਗੋਂਡ ਸਥਿਤ ਉਨ੍ਹਾਂ ਦੇ ਘਰ ਲੋਕਾਂ ਜਮ੍ਹਾਂ ਹੋਏ ਹਨ|

Leave a Reply

Your email address will not be published. Required fields are marked *