ਬਸਪਾ ਨੇ ਮਿਉਂਸਪਲ ਚੋਣਾਂ ਸੰਬੰਧੀ ਉਮੀਦਵਾਰ ਐਲਾਨੇ

ਐਸ ਏ ਐਸ ਨਗਰ, 30 ਜਨਵਰੀ (ਸ਼ਬy) ਬਹੁਜਨ ਸਮਾਜ ਪਾਰਟੀ ਦੀ ਜਿਲ੍ਹਾ ਇਕਾਈ ਵਲੋਂ ਨਗਰ ਨਿਗਮ ਮੁਹਾਲੀ, ਨਗਰ ਕੌਂਸਲ ਖਰੜ, ਕੁਰਾਲੀ, ਲਾਲੜੂ ਅਤੇ ਡੇਰਬਸੀ ਤੋਂ ਚੋਣ ਲੜਣ ਵਾਲੇ ਪਾਰਟੀ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਚਪੜ ਚਿੜੀ ਦੀ ਅਗਵਾਈ ਵਿੱਚ ਇੱਥੇ ਹੋਏ ਪਾਰਟੀ ਦੇ ਇੱਕ ਇਕੱਠ ਦੌਰਾਨ ਇਹਨਾਂ ਨਾਵਾਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸzy ਸੁਖਦੇਵ ਸਿੰਘ ਚੱਪੜਚਿੜੀ ਨੂੰ ਇਸਦਾ ਇੰਚਾਰਜ ਵੀ ਲਗਾਇਆ ਗਿਆ।

ਨਗਰ ਨਿਗਮ ਐਸ ਏ ਐਸ ਨਗਰ ਲਈ ਵਾਰਡ ਨੰਬਰ 2 ਤੋਂ ਗਿਰੀਨਾਥ ਝਾ, ਵਾਰਡ ਨੰy 28 ਤੋਂ ਸzy ਹਰਬੰਸ ਸਿੰਘ ਕੁੰਭੜਾ, ਵਾਰਡ ਨੰy 32 ਤੋਂ ਬਖਸੀ੪ ਸਿੰਘ ਬਰਾੜ, ਵਾਰਡ ਨy 41 ਤੋਂ ਦੀਕ੪ਾ ਅਤੇ ਵਾਰਡ ਨੰy 49 ਤੋਂ ਦਿਆਲ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਮਿਉਂਸਪਲ ਕੌਂਸਲ ਖਰੜ ਦੀ ਚੋਣ ਲਈ ਡਾy ਦੀਪਕ ਨੂੰ ਵਾਰਡ 6 ਅਤੇ ਹਰਨੇਕ ਸਿੰਘ ਮੁੰਡੀ ਖਰੜ ਨੂੰ ਵਾਰਡ ਨੰਬਰ 7 ਤੋਂ ਉਮੀਦਵਾਰ ਬਣਾਇਆ ਗਿਆ ਹੈ।

ਡੇਰਾਬੱਸੀ ਲਈ ਵਾਰਡ ਨੰy 9 ਤੋਂ ਸਵਰਨ ਸਿੰਘ, ਵਾਰਡ ਨੰy 12 ਤੋਂ ਮਾਸਟਰ ਜਗਦੀ੪ ਸਿੰਘ ਅਤੇ ਵਾਰਡ ਨੰy 17 ਤੋਂ ਰਾਜੇ੪ ਕੁਮਾਰ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦੋਂਕਿ ਲਾਲੜੂ ਤੋਂ ਵਾਰਡ ਨੰy 11 ਤੋਂ ਰਾਮਕਲੀ ਅਤੇ ਵਾਰਡ ਨੰy 14 ਤੋਂ ਗੁਰਜੀਤ ਸਿੰਘ ਬਾਲੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਹ ਸਾਰੇ ਉਮੀਦਵਾਰ ਹਾਥੀ ਚੋਣ ਨਿ੪ਾਨ ਤੇ ਚੋਣ ਲੜਨਗੇ।

ਇਸ ਸਮਾਗਮ ਵਿੱਚ ਵਿ੪ੇ੪ ਤੌਰ ਤੇ ਪਹੁੰਚੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਵਲੋਂ ਜਿਲ੍ਹੇ ਵਿੱਚ ਚੋਣ ਜਾਬਤੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਮੁਹਾਲੀ ਵਿੱਚ ਕੋਈ ਵੀ ਵਿਕਾਸ ਨਹੀਂ ਹੋਇਆ ਰੁ। ਖਾਸ ਤੌਰ ਤੇ ਗਰੀਬਾਂ ਦੀਆਂ ਕਲੋਨੀਆਂ ਵਿੱਚ ਨਾ ਤਾਂ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਰੁ ਅਤੇ ਹੀ ਸੀਵਰੇਜ ਦੀ ਸਹੂਲੀਅਤ ਹੈ।

ਇਸ ਮੌਕੇ ਮਾਸਟਰ ਨੱਛਤਰ ਸਿੰਘ ਇੰਚਾਰਜ ਮੁਹਾਲੀ, ਹਰਨੇਕ ਸਿੰਘ ਦੇਵਪੁਰੀ ਇੰਚਾਰਜ ਖਰੜ, ਸੋਹਣ ਸਿੰਘ ਬਾਵਾ ਸਾਬਕਾ ਪ੍ਰਧਾਨ, ਉਜਾਗਰ ਸਿੰਘ ਦੁਭਾਈ, ਰਾਜੀਵ ਕੁਮਾਰ ਪ੍ਰਧਾਨ ਉਧਮ ਸਿੰਘ ਕਲੋਨੀ, ਮੋਹਨ ਲਾਲ ਪ੍ਰਧਾਨ ਪ੍ਰਭਾਵੀ ਭਾਈਚਾਰਾ ਜਿਲ੍ਹਾ ਮੁਹਾਲੀ, ਸੰਜੀਵ ਕੁਮਾਰ ਖਰੜ, ਦਇਆ ਨੰਦ, ਸਰਵਨ ਕੁਮਾਰ, ੪ਿਆਮ ਕੌਰ ਬਨਵਾਰੀ, ਰਾਮੇ੪, ਸੋਨੂੰ, ਪੂਨਮ ਕੁਮਾਰੀ, ਧਰਮ ਸਿੰਘ, ਵਿ੪ਾਲ, ਭੀਖ ਸਿੰਘ, ਹਰਬੰਸ ਸਿੰਘ ਵੀ ਹਾਜਿਰ ਸਨ।

Leave a Reply

Your email address will not be published. Required fields are marked *