ਬਸਪਾ ਨੇ 1992 ਵਿੱਚ ਸ਼ਹੀਦ ਹੋਏ 4 ਨੌਜਵਾਨ ਸਾਥੀਆਂ ਦੀ ਬਰਸੀ ਮਨਾਈ


ਐਸ. ਏ. ਐਸ. ਨਗਰ, 23 ਜਨਵਰੀ (ਸ.ਬ.) ਬਹੁਜਨ ਸਮਾਜ ਪਾਰਟੀ ਵਲੋਂ ਅੱਜ ਸ਼ਹੀਦੀ ਸਮਾਰਕ ਪਿੰਡ ਦਾਊ ਵਿਖੇ 1992 ਵਿੱਚ ਸ਼ਹੀਦ ਹੋਏ 4 ਨੌਜਵਾਨ ਸਾਥੀਆਂ ਦੀ ਬਰਸੀ ਮਨਾਈ ਗਈ।

ਇਸ ਸੰਬੰਧੀ ਬਸਪਾ ਵਲੋਂ ਸ਼ਹੀਦੀ ਸਮਾਰਕ ਦਾਊ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਪਾਰਟੀ ਦੀ ਜਿਲ੍ਹਾ ਇਕਾਈ ਦੇ ਸਾਬਕਾ ਜਨਰਲ ਸਕੱਤਰ ਸੂਬੇਦਾਰ ਅਜੀਤ ਸਿੰਘ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ 1992 ਵਿੱਚ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਪਾਰਟੀ ਦੀ ਜਿਲ੍ਹਾ ਇਕਾਈ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਰਾਜਾ, ਮਾਸਟਰ ਨਛੱਤਰ ਸਿੰਘ ਇੰਚਾਰਜ, ਹਰਨੇਕ ਸਿੰਘ ਇੰਜੀਨੀਅਰ, ਸੋਹਣ ਸਿੰਘ, ਗਿਰੀ ਨਾਥ, ਬੀਬੀ ਦਿਆਲ ਕੌਰ, ਵਕੀਲ ਬਲਵਿੰਦਰ ਸਿੰਘ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ ਪੜੌਲ, ਕੁਲਦੀਪ ਸਿੰਘ, ਮੋਹਣ ਲਾਲ, ਰਾਜੀਵ ਕੁਮਾਰ ਪਧਾਨ ਊਧਮ ਸਿੰਘ ਕਲੋਨੀ, ਕੁਲਦੀਪ ਸਿੰਘ ਘੜੂੰਆਂ, ਹਰਨੇਕ ਸਿੰਘ ਜੰਡਪੁਰੀ ਆਦਿ ਹਾਜਰ ਸਨ।

Leave a Reply

Your email address will not be published. Required fields are marked *