ਬਸਪਾ ਵਲੋਂ 19 ਅਕਤੂਬਰ ਦੇ ਰੋਸ ਧਰਨੇ ਸੰਬੰਧੀ ਨੁੱਕੜ ਮੀਟਿੰਗਾਂ ਜਾਰੀੰ

ਐਸ ਏ ਐਸ ਨ ਗਰ, 17 ਅ ਕਤੂਬਰ (ਸ.ਬ.) ਬਹੁਜਨ ਸਮਾਜ ਪਾਰਟੀ  ਵਲੋਂ 19 ਅਕਤੂਬਰ ਨੂੰ ਵਿਧਾਨ ਸਭਾ ਹਲਕਾ ਖਰੜ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਦੇ ਸਬੰਧ ਵਿੱਚ ਜਿਲਾ ਬਸਪਾ ਦੀ ਟੀਮ ਵਲੋਂ ਮੁਹਾਲੀ ਦੇ ਵੱਖ ਵੱਖ ਇਲਾਕਿਆਂ ਵਿਚ ਨੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ| 
ਪਾਰਟੀ ਦੀ ਜਿਲ੍ਹਾ ਇਕਾਈ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਚੱਪੜਚਿੜੀ ਨੇ ਦੱਸਿਆ ਕਿ  ਇਸੇ ਲੜੀ ਤਹਿਤ ਗੁਰੂ ਨਾਨਕ ਕਾਲੋਨੀ ਉਦਯੋਗਿਕ ਖੇਤਰ ਫੇਜ 7 ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਬਸਪਾ ਦੀ ਸੂਬਾ ਇਕਾਈ ਦੇ ਜਨਰਲ ਸਕੱਤਰ  ਸ੍ਰ. ਰਜਿੰਦਰ ਸਿੰਘ ਨਨਹੇੜੀਆ ਵੀ ਸ਼ਾਮਲ ਹੋਏ| ਇਸ ਮੌਕੇ ਮੰਗ ਕੀਤੀ ਗਈ ਕਿ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖਾਸਤ ਕੀਤਾ ਜਾਵੇ, ਕਿਸਾਨ ਵਿਰੋਧੀ ਕਾਨੂੰਨ ਰੱਦ ਕੀਤੇ ਜਾਣ, ਬੇਰੁਜਗਾਰਾਂ ਨੂੰ ਰੁਜਗਾਰ ਦਿਤਾ ਜਾਵੇ, 85ਵੀਂ ਸੰਵਿਧਾਨਿਕ ਸੋਧ ਲਾਗੂ ਕੀਤੀ ਜਾਵੇ, ਮੰਡਲ ਕਮਿਸ਼ਨ ਰਿਪੋਰਟ ਲਾਗੂ ਕੀਤੀ ਜਾਵੇ| ਇਸ ਮੌਕੇ ਪਾਰਟੀ ਦੇ ਜੋਨ ਇੰਚਾਰਜ ਮਾਸਟਰ ਨਛੱਤਰ ਸਿੰਘ, ਜਿਲਾ ਪ੍ਰਧਾਨ ਸੁਰਿੰਦਰਪਾਲ ਸਿੰਘ ਸਹੌੜਾਂ, ਜਗਦੇਵ ਸਿੰਘ ਕੁਰਾਲੀ, ਹਰਨੇਕ ਸਿੰਘ ਵੀ ਮੌਜੂਦ ਸਨ| 

Leave a Reply

Your email address will not be published. Required fields are marked *