ਬਸਾਂ ਦੇ ਡ੍ਰਾਈਵਰਾਂ ਅਤੇ ਕੰਡਕਟਰਾਂ ਨੂੰ ਮਾਸਕ ਵੰਡੇ

ਖਰੜ, 13 ਜੁਲਾਈ (ਸ਼ਮਿੰਦਰ ਸਿੰਘ) ਕੋਵਿਡ-19 ਦੇ ਚੱਲਦੇ ਪੂਰੇ ਦੇਸ਼ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਇਸਦੇ ਬਚਾਓ ਲਈ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ| 
ਇਸੇ ਲੜੀ ਤਹਿਤ ਸਮਾਜ ਸੇਵੀ ਪੁਨੀਤ ਬੇਦੀ ਵਲੋਂ ਯਾਤਰੀਆਂ ਦੀ              ਸੇਵਾ ਲਈ ਕੰਮ ਕਰ ਰਹੇ ਸਰਕਾਰੀ ਬੱਸਾਂ ਦੇ ਡ੍ਰਾਈਵਰਾਂ ਅਤੇ ਕੰਡਕਟਰਾਂ ਨੂੰ ਧੰਨਵਾਦ ਦਿੰਦਿਆਂ ਮਾਸਕ ਵੰਡੇ ਗਏ|  ਇਸ ਮੌਕੇ ਉਨ੍ਹਾਂ ਨਾਲ ਅੱਡਾ ਇੰਚਾਰਜ ਲਖਬੀਰ ਸਿੰਘ, ਅੰਮ੍ਰਿਤਪਾਲ ਬੇਦੀ, ਅਵਤਾਰ  ਸਿੰਘ, ਵਿਜੇ ਕੁਮਾਰ ਅਤੇ ਹੋਰ ਸਾਥੀ ਮੌਜੂਦ ਸਨ|

Leave a Reply

Your email address will not be published. Required fields are marked *