ਬਸ ਹਾਦਸੇ ਕਾਰਨ 19 ਵਿਅਕਤੀ ਜਖਮੀ

ਚੰਡੀਗੜ੍ਹ, 9 ਜੁਲਾਈ (ਸ.ਬ.) ਸੈਕਟਰ 45/46/48/49 ਦੀਆਂ ਲਾਈਟਾਂ ਦੇ ਨੇੜੇ ਬੀਤੀ ਦੇਰ ਰਾਤ ਪੰਜਾਬ ਰੋਡਵੇਜ ਦੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕਾਰ ਨੂੰ ਬਚਾਉਂਦੇ ਹੋਏ ਬੱਸ ਦਰਖਤ ਨਾਲ ਟਕਰਾਉਣ ਨਾਲ ਉਲਟ ਗਈ| ਇਸ ਹਾਦਸੇ ਵਿੱਚ ਬੱਸ ਡ੍ਰਾਈਵਰ ਸਮੇਤ 19 ਲੋਕ ਜਖਮੀ ਹੋ ਗਏ| ਹਾਦਸੇ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪਹੁੰਚੀ ਪੁਲੀਸ ਟੀਮ ਵਲੋਂ ਜਖਮੀ ਵਿਅਕਤੀਆਂ ਨੂੰ ਸੈਕਟਰ 32 ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ| ਇਸ ਦੌਰਾਨ ਕੁਝ ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਗੰਭੀਰ ਸੱਟਾਂ ਲੱਗਣ ਵਾਲਿਆਂ ਦਾ ਇਲਾਜ ਚੱਲ ਰਿਹਾ ਹੈ|

Leave a Reply

Your email address will not be published. Required fields are marked *