ਬਹਰਾਈਚ ਵਿੱਚ ਨਵੀਂ ਕਰੰਸੀ ਨਾਲ ਹੋਟਲ ਵਪਾਰੀ ਸਮੇਤ ਤਿੰਨ ਗ੍ਰਿਫਤਾਰ

ਬਹਰਾਈਚ,  17 ਦਸੰਬਰ (ਸ.ਬ.) ਉੱਤਰ ਪ੍ਰਦੇਸ਼ ਵਿੱਚ ਬਹਰਾਈਚ ਜਿਲੇ ਨਾਲ ਲੱਗਦੀ ਭਾਰਤ-ਨੇਪਾਲ ਸਰਹੱਦ ਦੇ ਰੁਪਈਢੀਹ ਖੇਤਰ ਵਿੱਚ ਇੱਕ ਹੋਟਲ ਵਪਾਰੀ ਸਮੇਤ ਹੋਰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਤੋਂ ਦੋ-ਦੋ ਹਜ਼ਾਰ ਦੇ ਲਗਭਗ ਪੰਜ ਲੱਖ ਰੁਪਏ ਦੀ ਨਵੀਂ ਕਰੰਸੀ ਬਰਾਮਦ ਕੀਤੀ ਗਈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਰੁਪਈਢੀਹ ਕਸਬੇ ਵਿੱਚ ਭਾਰਤੀ ਕੰਰਸੀ ਨੂੰ ਨੇਪਾਲੀ ਕਰੰਸੀ ਵਿੱਚ ਬਦਲਣ ਅਤੇ ਨੇਪਾਲੀ ਕੰਰਸੀ ਨੂੰ ਭਾਰਤੀ ਕਰੰਸੀ ਵਿੱਚ ਬਦਲਣ ਦਾ ਕੰਮ ਕਈ ਲੋਕ ਕਰਦੇ ਹਨ| ਕਸਬੇ ਦਾ ਹੋਟਲ ਵਪਾਰੀ ਵਿਜੇ ਕੁਮਾਰ ਵੀ ਕੰਰਸੀ ਬਦਲਣ ਦਾ ਕੰਮ ਕਈ ਦਿਨਾਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਕਰ ਰਿਹਾ ਸੀ| ਇਸ ਦੀ ਜਾਣਕਾਰੀ ਮਿਲਦੇ ਹੀ ਵਿਸ਼ੇਸ਼ ਕਾਰਵਾਈ ਬਲ (ਐਸ. ਓ. ਜੀ) ਦੇ ਮੁਖੀ ਸੰਜੇ ਦੂਬੇ ਨੇ ਆਪਣੀ ਟੀਮ ਨਾਲ ਪਿਛਲੇ ਤਿੰਨ ਦਿਨਾਂ ਤੋਂ ਰੁਪਈਢੀਹ ਵਿੱਚ ਡੇਰਾ ਪਾਇਆ ਹੋਇਆ ਸੀ| ਪੁਲੀਸ ਆਧਿਕਾਰੀ ਸਧਾਰਨ ਆਦਮੀ ਬਣ ਕੇ ਵਿਜੇ ਤੋਂ ਨਕਦੀ ਦੀ ਅਦਲਾ-ਬਦਲੀ ਕਰ ਰਹੇ ਸਨ| ਵੀਰਵਾਰ ਨੂੰ ਪੁਰਾਣੀ ਭਾਰਤੀ ਕਰੰਸੀ ਦੇ ਬਦਲੇ ਨਵੀਂ ਕੰਰਸੀ ਵਿੱਚ ਬਦਲਣ ਦਾ ਸੌਦਾ ਹੋਇਆ ਸੀ| ਇਸ ਦੇ ਤਹਿਤ ਵਿਜੇ ਨੂੰ ਸਾਧਾਰਨ ਆਦਮੀ ਬਣੇ ਐਸ.ਓ.ਜੀ ਟੀਮ ਦੇ ਪੁਲੀਸ ਕਰਮਚਾਰੀਆਂ ਨੇ ਆਪਣੇ ਵਿਸ਼ਵਾਸ ਵਿੱਚ ਲੈ ਲਿਆ ਸੀ| ਵਿਜੇ ਨੇ ਸ਼ੁਕਰਵਾਰ ਨੂੰ ਨਵੀਂ ਭਾਰਤੀ ਕਰੰਸੀ ਦਾ ਇੰਤਜ਼ਾਮ ਕੀਤਾ ਸੀ| ਨਕਦੀ ਆਉਣ ਦੀ ਭਿਣਕ ਲੱਗਣ ਤੇ ਦੇਰ ਰਾਤ ਨੂੰ ਐਸ.ਓ.ਜੀ. ਮੁਖੀ ਨੇ ਹੋਟਲ ਤੇ ਛਾਪੇਮਾਰੀ ਕਰ ਕੇ ਵਿਜੇ ਕੁਮਾਰ ਅਗਰਵਾਲ ਅਤੇ ਉਸ ਦੇ 2 ਸਹਿਯੋਗੀਆਂ ਪਵਨ ਕੁਮਾਰ ਅਗਰਵਾਲ ਅਤੇ ਗੁਲਾਮ ਨਵੀ ਨੂੰ ਦਬੋਚ ਲਿਆ| ਗ੍ਰਿਫਤਾਰ ਲੋਕਾਂ ਤੋਂ 2-2 ਹਜ਼ਾਰ ਦੇ ਲਗਭਗ 5 ਲੱਖ ਰੁਪਏ ਦੀ ਨਵੀਂ ਕਰੰਸੀ ਬਰਾਮਦ ਕੀਤੀ ਹੈ| ਪੁਲੀਸ ਅਧਿਕਾਰੀ ਸਾਲਿਕਰਾਮ ਵਰਮਾ ਦਾ ਕਹਿਣਾ ਹੈ ਕਿ ਐਸ.ਓ.ਜੀ. ਟੀਮ ਨੇ ਛਾਪੇਮਾਰੀ ਕੀਤੀ ਹੈ| ਉਨ੍ਹਾ ਨੇ ਦੱਸਿਆ ਕਿ ਜ਼ਿਆਦਾਤਰ ਕਰੰਸੀ ਵਿੱਚ 2 ਹਜ਼ਾਰ ਦੇ ਨਵੇਂ ਨੋਟ ਹਨ ਜਿਨਾਂ ਦੀ ਗਿਣਤੀ ਹੁਣ ਨਹੀਂ ਕੀਤੀ ਗਈ ਹੈ| ਨੋਟਾਂ ਦੀ ਸੰਖਿਆ 5 ਲੱਖ ਤੋਂ ਜ਼ਿਆਦਾ ਅਤੇ ਘੱਟ ਵੀ ਹੋ ਸਕਦੀ ਹੈ| ਫਿਰ ਵੀ ਲਗਭਗ 5 ਲੱਖ ਰੁਪਏ ਹੋਣ ਦਾ ਅੰਦਾਜ਼ਾ ਹੈ|

Leave a Reply

Your email address will not be published. Required fields are marked *