ਬਹੁਜਨ ਸਮਾਜ ਪਾਰਟੀ ਨੇ ਕੀਤੀ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ

ਬਹੁਜਨ ਸਮਾਜ ਪਾਰਟੀ ਨੇ ਕੀਤੀ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ 
ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤਾ
ਐਸ.ਏ. ਐਸ.ਨਗਰ 28 ਅਗਸਤ  (ਸ.ਬ.) ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਘਪਲੇਬਾਜ਼ੀ ਹੋਣ ਅਤੇ ਸੂਬਾ ਕਾਗਰਸ ਸਰਕਾਰ ਦੇ ਕੈਬਿਨਟ ਮੰਤਰੀ ਸ: ਸਾਧੂ ਸਿੰਘ ਧਰਮਸੋਤ ਤੇ ਕਾਨੂੰਨੀ ਕਾਰਵਾਈ ਕਰਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਕਰਵਾਉਣ ਹਿੱਤ ਜਿਲ੍ਹਾ ਹੈਡ ਕਵਾਟਰ ਅੱਗੇ ਧਰਨਾ ਦਿੱਤਾ ਗਿਆ| ਇਸ ਮੌਕੇ ਮੁਹਾਲੀ ਵਿੱਚ ਦਿੱਤੇ ਗਏ ਧਰਨੇ ਤੋਂ ਬਾਅਦ ਪਾਰਟੀ ਆਗੂਆਂ ਵਲੋਂ  ਏ. ਡੀ. ਸੀ ਸ੍ਰੀ ਯਸ਼ਪਾਲ ਸ਼ਰਮਾ ਨੂੰ ਪੰਜਾਬ ਦੇ ਰਾਜਪਾਲ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ| 
ਪੱਤਰ ਵਿਚ ਕਿਹਾ ਗਿਆ ਹੈ ਕਿ ਅਨੁਸੂਚਿਤ ਜਾਤੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਕਰੋੜਾਂ ਰੁਪਏ ਦੇ ਘਪਲੇ ਬਾਰੇ ਇੱਕ ਰਿਪੋਰਟ ਵਧੀਕ ਚੀਫ ਸਕੱਤਰ ਸ਼੍ਰੀ ਕ੍ਰਿਪਾ ਸ਼ੰਕਰ ਸਰੋਜ ਦੁਆਰਾ ਚੀਫ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ  ਨੂੰ ਦੋ ਦਿਨ ਪਹਿਲਾਂ ਸੌਪੀ ਗਈ ਹੈ ਜਿਸ ਵਿੱਚ  (ਕਥਿਤ ਤੌਰ ਤੇ) ਕਿਹਾ ਗਿਆ ਹੈ ਕਿ ਸਮਾਜਿਕ ਨਿਆਂ ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਮੰਤਰੀ ਸ: ਸਾਧੂ ਸਿੰਘ ਧਰਮਸੋਤ ਨੇ ਵਿਭਾਗ ਦੇ ਡਾਇਰੈਕਟੋਰੇਟ  ਦੋ ਕੁਝ  ਅਧਿਕਾਰੀਆਂ ਨਾਲ ਮਿਲ ਕੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਦਾ 63.91 ਕਰੋੜ ਦਾ ਘਪਲਾ ਕੀਤਾ ਹੈ ਅਤੇ ਇਹਨਾਂ ਵਲੋਂ ਆਪਣੇਪੱਧਰ ਤੇ ਕੁੱਝ ਅਜਿਹੀਆਂ ਸੰਸਥਾਵਾਂ ਨੂੰ ਪੈਸਾ ਜ਼ਾਰੀ ਕੀਤਾ ਗਿਆ ਹੈ ਜਿਨ੍ਹਾਂ ਦਾ ਵਜੂਦ ਹੀ ਨਹੀ ਹੈ| 
ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਲ 2016-17 ਤੋਂ 2019-20 ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ  ਦਾ ਕਰੀਬ 1900 ਕਰੋੜ ਰੁਪਿਆ ਕੇਂਦਰ ਅਤੇ ਪੰਜਾਬ ਸਰਕਾਰ ਵੱਲ ਬਕਾਇਆ ਹੈ ਜਿਸ ਕਾਰਨ ਪੰਜਾਬ ਦੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀਆਂ ਡਿਗਰੀਆਂ ਅਤੇ ਸਰਟੀਫਿਕੇਟ ਕਾਲਜ਼ਾਂ/ ਯੁਨੀਵਰਸਿਟੀਆਂ ਵੱਲੋਂ ਜਾਰੀ ਨਹੀਂ ਕੀਤੇ ਜਾ ਰਹੇ ਹਨ| ਇਸ ਤੋਂ ਇਲਾਵਾ ਹਰ ਸਾਲ ਕਰੀਬ 1 ਲੱਖ 20 ਐਸ.ਸੀ ਵਿਦਿਆਰਥੀ ਜੋ ਮੈਰਿਟ ਨੰਬਰਾਂ ਨਾਲ ਪਾਸ ਹੋਏ ਹਨ| ਅਗਲੇਰੀ ਕਲਾਸ ਵਿੱਚ ਦਾਖਲ ਲੈਣ ਤੋਂ ਵਾਝੇ ਰਹਿ ਗਏ ਹਨ| 
ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਕੈਬਿਨਟ  ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੂੰਬਰਖਾਸਤ ਕੀਤਾ ਜਾਵੇ ਅਤੇ ਇਸ ਦਰਸਾਏ ਗਏ ਘਪਲੇ ਅਤੇ ਇਸ ਸਮੇਂ ਤੋਂ ਪਹਿਲਾਂ ਦੀ ਸਕਾਲਰਸ਼ਿਪ ਰਕਮ  ਦਾ ਆਡਿਟ ਕਿਸੇ ਨਿਰਪੱਖ          ਏਜੰਸੀ ਤੋਂ ਕਰਵਾਇਆ ਜਾਵੇ| 
ਇਸ ਮੌਕੇ ਸ: ਸੁਰਿੰਦਰ ਪਾਲ ਸਿੰਘ ਸਹੌੜਾਂ ਜਿਲਾ ਪ੍ਰਧਾਨ, ਸ: ਸੁਖਦੇਵ ਸਿੰਘ ਚਪੜਚਿੜੀ ਜ. ਸਕੱਤਰ ਮੁਹਾਲੀ, ਸ:ਜਗਤਾਰ ਸਿਘ ਇੰਚਾਰਜ ਮੁਹਾਲੀ, ਸ: ਹਰਨੇਕ ਸਿੰਘ ਦੇਵਪੁਰੀ ਇੰਚਾਰਜ ਜ਼ੋਨ, ਸ: ਹਰਕਾਦਾਸ, ਸ: ਜਗਦੇਵ ਸਿੰਘ ਕੁਰਾਲੀ ਹਾਜਿਰ ਸਨ|

Leave a Reply

Your email address will not be published. Required fields are marked *