ਬਹੁਜਨ ਸਮਾਜ ਪਾਰਟੀ ਨੇ ਸਰਕਾਰ ਤੋਂ ਕੀਤੀ ਚੋਣਾਂ ਤੋਂ ਪਹਿਲੇ ਕੀਤੇ ਵਾਇਦੇ ਪੂਰੇ ਕਰਨ ਦੀ ਮੰਗ

ਐਸ. ਏ. ਐਸ. ਨਗਰ, 3 ਜੁਲਾਈ (ਸ.ਬ.) ਬਹੁਜਨ ਸਮਾਜ ਪਾਰਟੀ ਦੀ ਜਿਲ੍ਹਾ ਇਕਾਈ ਵਲੋਂ ਅੱਜ ਪੰਜਾਬ ਦੇ ਰਾਜਪਾਲ ਦੇ ਨਾਮ ਜਿਲ੍ਹੇ ਦੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਪੰਜਾਬ ਦੀ ਸੱਤਾ ਤੇ ਕਾਬਿਜ ਕਾਂਗਰਸ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਜਿਹੜੇ ਵਾਇਦੇ ਕੀਤੇ ਸਨ ਉਹਨਾਂ ਨੂੰ ਪੂਰਾ ਕਰਵਾਇਆ ਜਾਵੇ|
ਪਾਰਟੀ ਦੇ ਜਿਲ੍ਹਾ ਇਕਾਈ ਦੇ ਪ੍ਰਧਾਨ ਸ੍ਰ. ਹਰਨੇਕ ਸਿੰਘ ਦੇਵਪੁਰੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਪਹੁੰਚੇ ਬਸਪਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਪੇਸ਼ ਕੀਤੇ ਗਏ ਬਜਟ ਵਿੱਚ ਚੋਣ ਵਾਇਦਿਆਂ ਨੂੰ ਵਿਸਾਰ ਦਿੱਤਾ ਗਿਆ ਹੈ ਅਤੇ ਬਹੁਜਨ ਸਮਾਜ ਦੇ ਲੋਕਾਂ ਨਾਲ ਕੀਤੇ ਵਾਇਦੇ ਪੂਰੇ ਨਹੀਂ ਕੀਤੇ ਗਏ|
ਪਾਰਟੀ ਵਲੋਂ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ 2017-18 ਦਾ ਬਜਟ ਕੁੱਲ 1.18.237.90 ਕਰੋੜ ਹੈ, ਇਸ ਬਜਟ ਵਿੱਚ ਅਨੁਸੂਚਿਤ ਜਾਤੀ ਦੀ ਆਬਾਦੀ ਦੇ ਮੁਤਾਬਿਕ ਬਜਟ ਵਿੱਚ ਜਗਾ ਨਹੀਂ ਦਿੱਤੀ ਗਈ ਜੋ ਕਿ ਸਰਕਾਰ ਵੱਲੋਂ ਬਹੁਜਨ ਸਮਾਜ ਦੇ ਲੋਕਾਂ ਨਾਲ  ਬੇਇੰਨਸਾਫੀ ਹੈ| ਇਸ ਵਿੱਚ ਗਰੀਬ ਕਿਸਾਨਾਂ ਦੇ ਕਰਜੇ ਪੂਰੇ ਦੇ ਪੂਰੇ ਮਾਫ ਕਰਨ ਅਤੇ ਕਿਸਾਨਾਂ ਦੇ ਨਾਲ ਨਾਲ  ਖੇਤ ਮਜਦੂਰ, ਪੇਂਡੂ ਮਜਦੂਰ, ਛੋਟਾ ਵਪਾਰੀ, ਛੋਟਾ ਦੁਕਾਨਦਾਰ ਅਤੇ ਵਿਦਿਆਰਥੀਆਂ ਵੱਲੋਂ ਲਏ ਪੜਾਈ ਲਈ ਲਏ ਕਰਜੇ ਵੀ ਮਾਫ ਕਰਨ ਦੀ ਮੰਗ ਕੀਤੀ ਗਈ ਹੈ| ਇਸ ਤੋਂ ਇਲਾਵਾ ਗਰੀਬ ਵਰਗ ਦੇ ਘਰਾਂ ਦੇ ਬਿਜਲੀ ਦੇ  ਬਿੱਲਾਂ ਤੇ ਸ਼ਰਤਾਂ ਨੂੰ ਹਟਾ ਕੇ ਪੂਰੇ ਦੇ ਪੂਰੇ ਬਿਜਲੀ ਦੇ ਬਿੱਲ ਕਿਸਾਨੀ ਦੀ ਤਰ੍ਹਾਂ ਮੋਟਰਾਂ ਦੇ ਬਿੱਲ ਦੇ ਪੈਟਰਨ ਤੇ ਮਾਫ ਕਰਨ, ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕਰਨ, ਪੋਸਟ ਸਕਾਲਰਸ਼ਿਪ ਸਕੀਮ ਅਧੀਨ ਵਿਦਿਆਰਥੀਆਂ ਦੀ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿੱਚ ਦਾਖਲੇ ਸਮੇਂ ਹੋ ਰਹੀ ਖੱਜਲ ਖਰਾਬੀ ਤੇ ਮਾਨਸਿਕ ਪ੍ਰੇਸ਼ਾਨੀ ਨੂੰ ਬੰਦ ਕਰਵਾਉਣ ਅਤੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀਆਂ ਟਂੈਕੀਆਂ ਦਾ ਬਿਜਲੀ ਦਾ ਬਿਲ ਮਾਫ ਕਰਨ ਦੀ ਮੰਗ ਕੀਤੀ ਗਈ ਹੈ|
ਇਸ ਮੌਕੇਪਾਰਟੀ ਆਗੂ ਸ੍ਰ. ਪਾਲ ਸਿੰਘ ਰੱਤੂ, ਸ੍ਰ. ਹਰਨੇਕ ਸਿੰਘ, ਸ੍ਰ. ਨਛੱਤਰ ਸਿੰਘ, ਸ੍ਰ. ਸੁਰਿੰਦਰ ਪਾਲ ਸਿੰਘ, ਸ੍ਰ. ਸੁਖਦੇਵ ਸਿੰਘ ਚੱਪੜਚਿੜੀ,  ਸ੍ਰ. ਹਨੀ ਸਿੰਘ, ਸ੍ਰ. ਹਰਕਾ ਦਾਸ, ਸ੍ਰੀ ਹਰਬੰਸ ਸਿੰਘ, ਸ੍ਰ. ਬਨਾਰਸੀ ਦਾਸ, ਸ੍ਰ. ਸੁੱਚਾ ਸਿੰਘ ਬਲੌਂਗੀ, ਸ੍ਰ. ਧਰਮ ਸਿੰਘ ਸੰਤੇਮਾਜਰਾ , ਸ੍ਰ. ਗੁਲਜਾਰ ਸਿੰਘ, ਸ੍ਰ. ਹਰਦੀਪ ਸਿੰਘ, ਸ੍ਰ. ਛੋਟਾ ਸਿੰਘ, ਸ੍ਰ. ਮੇਜਰ ਸਿੰਘ, ਸ੍ਰ. ਰਾਮ ਲਾਲ ਅਤੇ ਸ੍ਰ. ਰਜਿੰਦਰ ਸਿੰਘ ਬੜੌਂਦੀ ਵੀ ਹਾਜਿਰ ਸਨ|

Leave a Reply

Your email address will not be published. Required fields are marked *