ਬਹੁਜਨ ਸਮਾਜ ਪਾਰਟੀ ਵੱਲੋਂ ਸਰਕਾਰ ਦੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ

ਬਹੁਜਨ ਸਮਾਜ ਪਾਰਟੀ ਵੱਲੋਂ ਸਰਕਾਰ ਦੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ
ਡਿਪਟੀ ਕਮਿਸ਼ਨਰ ਨੂੰ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤਾ

ਐਸ ਏ ਐਸ ਨਗਰ, 24 ਅਕਤੂਬਰ (ਸ.ਬ.) ਬਹੁਜਨ ਸਮਾਜ ਪਾਰਟੀ ਦੀ ਜਿਲ੍ਹਾ  ਇਕਾਈ ਦਾ ਇੱਕ ਵਫਦ ਅੱਜ ਜਿਲ੍ਹਾ ਇੰਚਾਰਜਾਂ ਮਾਸਟਰ ਨਛੱਤਰ ਸਿੰਘ ਅਤੇ ਸ੍ਰ. ਹਰਨੇਕ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੂੰ ਮਿਲਿਆ ਅਤੇ ਉਹਨਾਂ ਨੂੰ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ 20 ਵਿਦਿਆਰਥੀਆਂ ਤੋਂ ਘੱਟ ਗਿਣਤੀ ਵਾਲੇ 800 ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਨੂੰ ਤੁਰੰਤ ਵਾਪਿਸ ਲਿਆ ਜਾਵੇ|
ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੀ ਜਿਆਦਾਤਰ ਵੱਸੋਂ ਪਿੰਡਾਂ ਅੰਦਰ ਵਸਦੀ ਹੈ, ਗਰੀਬ ਅਤੇ ਕਿਰਤੀ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਵਿੱਦਿਆ ਪ੍ਰਾਪਤ ਕਰਦੇ ਹਨ| ਪੰਜਾਬ ਸਰਕਾਰ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਦੇ ਬਹਾਨੇ ਸੂਬੇ ਦੇ 800 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਫਰਮਾਨ ਜਾਰੀ ਕਰਕੇ ਸੂਬਾ ਸਰਕਾਰ ਲਾਜ਼ਮੀ ਸਿੱਖਿਆ ਦਾ ਅਧਿਕਾਰ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ| ਕਿਉਂਕਿ ਸਿੱਖਿਆ ਹਰ ਦੇਸ਼ ਵਾਸੀ ਦਾ ਕਾਨੂੰਨੀ ਤੌਰ ਤੇ ਮੁੱਢਲਾ ਅਧਿਕਾਰ ਹੈ|
ਪੱਤਰ ਵਿੱਚ ਕਿਹਾ ਗਿਆ ਹੈ ਕਿ ਬੰਦ ਕੀਤੇ ਜਾ ਰਹੇ ਪ੍ਰਾਇਮਰੀ ਸਕੂਲਾਂ ਅੰਦਰ ਬੱਚਿਆਂ ਦੀ ਘੱਟ ਰਹੀ ਗਿਣਤੀ ਦੇ ਕਾਰਣ ਪਤਾ ਕਰਕੇ ਉਨ੍ਹਾਂ ਘਾਟਾਂ ਨੂੰ ਦੂਰ ਕਰਨ ਦੀ ਬਜਾਏ ਅਜਿਹੇ ਬੇਤੂਕੇ ਫੈਸਲੇ ਲੈ ਕੇ ਸੂਬਾ ਸਰਕਾਰ ਆਪਣੀਆਂ ਸੰਵਿਧਾਨਿਕ ਜਿੰਮੇਵਾਰੀਆਂ ਤੋਂ ਭੱਜ ਰਹੀ ਹੈ| ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਦੇ ਇਸ ਗਲਤ ਫੈਸਲੇ ਕਾਰਣ ਪੰਜਾਬ ਅੰਦਰ ਅਨਪੜ੍ਹਤਾ ਦੀ ਦਰ ਵਿਚ ਵਾਧਾ ਹੋਵੇਗਾ| ਸਰਕਾਰੀ ਸਕੂਲਾਂ ਅੰਦਰ ਬੱਚਿਆਂ ਦੀ ਘੱਟ ਰਹੀ ਗਿਣਤੀ ਲਈ ਸਰਕਾਰ ਖੁਦ ਜਿੰਮੇਵਾਰ ਹੈ, ਕਿਉਂਕਿ ਸੂਬਾ ਸਰਕਾਰ ਨੇ ਵੱਸ ਅਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਪੜਾ ਰਹੇ ਹਨ|
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬਸਪਾ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਦੀਆਂ ਭਾਵਨਾਵਾਂ ਅਤੇ ਮੰਗ ਪੱਤਰ ਮਾਣਯੋਗ ਰਾਜਪਾਲ ਤਕ ਪਹੁੰਚਾ ਦੇਣਗੇ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਚਪੜ ਚਿੜੀ ਸਕੱਤਰ ਜਿਲ੍ਹਾ ਮੁਹਾਲੀ, ਹਰਬੰਸ ਸਿੰਘ ਪ੍ਰਧਾਨ ਹਲਕਾ ਮੁਹਾਲੀ, ਸਰਬਜੀਤ ਸਿੰਘ ਸੰਯੋਜਕ ਹਲਕਾ ਮੁਹਾਲੀ (ਕੁਆਰਡੀਨੇਟਰ), ਸੁੱਚਾ ਸਿੰਘ ਬਲੌਂਗੀ ਸਕੱਤਰ ਹਲਕਾ ਮੁਹਾਲੀ, ਗੁਰਮੁਖ ਸਿੰਘ ਬਹਿਲੋਲਪੁਰ ਕੈਸ਼ੀਅਰ, ਗੁਲਜਾਰ ਸਿੰਘ ਰਾਏਪੁਰ ਸਕੱਤਰ, ਬਾਲਕ ਸਿੰਘ ਮੋਟੇ ਮਾਜਰ ਸਕੱਤਰ, ਰਾਮ ਲਾਲ ਕੈਸ਼ੀਅਰ ਜਿਲ੍ਹਾ ਮੁਹਾਲੀ, ਰਾਮ ਭਜਨ ਮਿਸ਼ਰਾ, ਲਖਵੀਰ ਸਿੰਘ ਸਹੋੜਾ, ਪ੍ਰਿੰਸ ਉਜਾਲਾ ਸਿੰਘ, ਗੁਰਸ਼ਰਨ ਸਿੰਘ, ਗੁਰਮੀਤ ਸਿੰਘ ਮੀਤ ਪ੍ਰਧਾਨ ਜਿਲ੍ਹਾ ਮੁਹਾਲੀ ਵੀ ਹਾਜਿਰ ਸਨ|

Leave a Reply

Your email address will not be published. Required fields are marked *