ਬਹੁਮੰਜ਼ਲਾਂ ਇਮਾਰਤ ਦੇ ਫਲੈਟ ਦੀ ਖਿੜਕੀ ਵਿੱਚੋਂ ਬੱਚੇ ਨੂੰ ਬਾਹਰ ਲਟਕਾ ਕੇ ਤਸਵੀਰ ਖਿੱਚਣ ਵਾਲਾ ਵਿਅਕਤੀ ਗ੍ਰਿਫਤਾਰ, 2 ਸਾਲ ਕੈਦ

ਅਲਜੀਰੀਆ, 21 ਜੂਨ (ਸ.ਬ.) ਅਲਜੀਰੀਆ ਵਿੱਚ ਇਕ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ ਹੈ|
ਦਰਅਸਲ ਇੱਥੇ ਇਕ ਸ਼ਖਸ ਨੇ ਬਹੁਮੰਜ਼ਲਾਂ ਇਮਾਰਤ ਦੇ ਫਲੈਟ ਦੀ ਖਿੜਕੀ ਵਿੱਚੋਂ ਬੱਚੇ ਨੂੰ ਬਾਹਰ ਲਟਕਾਉਂਦੇ ਹੋਏ ਤਸਵੀਰ ਖਿੱਚੀ| ਬੇਰਹਿਮ ਸ਼ਖਸ ਨੇ ਇਹ ਤਸਵੀਰ        ਫੇਸਬੁੱਕ ਤੇ ਵਧ ਤੋਂ ਵਧ ਲਾਈਕਸ ਲੈਣ ਲਈ ਖਿੱਚੀ| ਉਸ ਨੇ ਇਸ ਤਸਵੀਰ ਹੇਠਾਂ ਕੈਪਸ਼ਨ ਲਿਖੀਂ ‘1000 ਲਾਈਕਸ ਜਾਂ ਮੈਂ ਇਸ ਨੂੰ  ਹੇਠਾਂ ਸੁੱਟ ਦੇਵਾਂ|’
ਇਹ ਘਟਨਾ ਬੀਤੇ ਐਤਵਾਰ ਦੀ ਹੈ| ਤਸਵੀਰ ਨੂੰ ਦੇਖ ਕੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਬਾਲ ਸ਼ੋਸ਼ਣ ਦਾ ਦੋਸ਼ ਲਾਇਆ| ਹਜ਼ਾਰਾਂ ਲੋਕਾਂ ਨੇ ਗੁੱਸੇ ਭਰੀ ਪ੍ਰਤੀਕ੍ਰਿਆ ਦਿੱਤੀ| ਲੋਕਾਂ ਨੇ ਇਸ ਦੀ ਸ਼ਿਕਾਇਤ ਸਥਾਨਕ ਪੁਲੀਸ ਨੂੰ ਦਿੱਤੀ ਅਤੇ ਜਿਸ ਤੋਂ ਬਾਅਦ ਪੁਲੀਸ ਨੇ ਦੋਸ਼ੀ ਸ਼ਖਸ ਨੂੰ ਗ੍ਰਿ੍ਰਫਤਾਰ ਕਰ ਲਿਆ|
ਇਹ ਮਾਮਲਾ ਅਦਾਲਤ ਵਿੱਚ ਪੁੱਜਾ ਤਾਂ ਜੱਜ ਨੇ ਦੋਸ਼ੀ ਨੂੰ ਇਸ ਜ਼ੁਰਮ ਵਿੱਚ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ| ਇੱਥੇ ਜਿਕਰਯੋਗ ਹੈ ਕਿ ਅਲਜੀਰੀਆ ਦੀ ਰਾਜਧਾਨੀ ਅਲਜੀਅਰਸ ਦੇ 15 ਮੰਜ਼ਿਲਾ ਇਮਾਰਤ ਦੇ ਫਲੈਟ ਵਿੱਚ ਇਕ ਸ਼ਖਸ ਨੇ ਆਪਣੇ ਬੱਚੇ ਨਾਲ ਅਜਿਹੀ ਤਸਵੀਰ ਖਿੱਚਵਾਈ ਸੀ ਅਤੇ ਉਸ ਨੇ ਫੇਸਬੁੱਕ ਯੂਜ਼ਰਸ ਤੋਂ ਵਧ ਤੋਂ ਵਧ ਲਾਈਕ ਮੰਗੇ ਸਨ|
ਦੱਸਿਆ ਜਾ ਰਿਹਾ ਹੈ ਕਿ ਸ਼ਖਸ ਬੱਚੇ ਦਾ ਪਿਤਾ ਨਹੀਂ ਹੈ, ਉਹ ਬੱਚੇ ਦਾ ਇਕ ਰਿਸ਼ਤੇਦਾਰ ਹੈ|

Leave a Reply

Your email address will not be published. Required fields are marked *