ਬਾਂਦਰਾ ਵਿੱਚ ਧੁੰਦ ਕਾਰਨ : ਨਦੀਂ ਵਿੱਚ ਬੱਸ ਡਿੱਗਣ ਨਾਲ ਡਰਾਈਵਰ ਦੀ ਮੌਤ, 4 ਜ਼ਖਮੀ

ਬਾਂਦਰਾ, 11 ਨਵੰਬਰ (ਸ.ਬ.) ਉਤਰ ਪ੍ਰਦੇਸ਼ ਦਾ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ| ਬਾਂਦਰਾ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਕਰਕੇ ਰੋਡਵੇਜ਼ ਦੀ ਬੱਸ ਨਦੀਂ ਵਿੱਚ ਡਿੱਗ ਗਈ| ਬੱਸ ਜਸਪੁਰਾ ਤੋਂ ਬਾਂਦਾ ਵੱਲੋਂ ਜਾ ਰਹੀ ਸੀ| ਇਸ ਹਾਦਸੇ ਵਿੱਚ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ, ਜਦੋਂਕਿ 4 ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ| ਫਿਲਹਾਲ ਮੌਕੇ ਤੇ ਭਾਰੀ ਪੁਲੀਸ ਫੋਰਸ ਤਾਇਨਾਤ ਹੈ|
ਦਰਅਸਲ, ਘਟਨਾ ਪੈਲਾਨੀ ਇਲਾਕੇ ਦੀ ਹੈ| ਜਿੱਥੇ ਇਕ ਰੋਡਵੇਜ ਬੱਸ ਸੰਘਣੀ ਧੁੰਦ ਕਰਕੇ ਰੇਲਿੰਗ ਤੋੜਦੇ ਹੋਏ ਲੱਗਭਗ 70 ਮੀਟਰ ਹੇਠਾ ਕੇਨ ਨਦੀਂ ਵਿੱਚ ਡਿੱਗ ਗਈ| ਉਸ ਵਿੱਚ ਸਵਾਰ 4 ਯਾਤਰੀਆਂ ਨੂੰ ਕਾਫੀ ਕੋਸ਼ਿਸ਼ ਤੋਂ ਬਾਅਦ ਨਦੀਂ ਵਿੱਚੋਂ ਕੱਢਿਆ ਗਿਆ ਹੈ, ਜਦੋਂਕਿ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ| ਫਿਲਹਾਲ ਇਸ ਹਾਦਸੇ ਵਿੱਚ 4 ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ|

Leave a Reply

Your email address will not be published. Required fields are marked *