ਬਾਂਦੀਪੁਰਾ ਵਿੱਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ, 1 ਜਵਾਨ ਸ਼ਹੀਦ

ਜੰਮੂ ਕਸ਼ਮੀਰ, 18 ਜੂਨ (ਸ.ਬ.) ਜੰਮੂ ਕਸ਼ਮਰ ਦੇ ਬਾਂਦੀਪੁਰਾ ਦੇ ਜੰਗਲ ਵਿੱਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਕਾਰ ਹੋਏ ਮਕਾਬਲੇ ਵਿੱਚ 2 ਅੱਤਵਾਦੀ ਮਾਰੇ ਗਏ, ਜਦੋਂਕਿ 1 ਜਵਾਨ ਸ਼ਹੀਦ ਹੋ ਗਿਆ| ਮੁਕਾਬਲੇ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਦਸਤਿਆਂ ਦੀ ਵਾਧੂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ| ਖਬਰ ਲਿਖੇ ਜਾਣ ਤੱਕ ਸਰਚ ਆਪਰੇਸ਼ਨ ਜਾਰੀ ਸੀ|
ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ ਦੇ ਬਾਂਦੀਪੁਰ ਵਿੱਚ ਸੁਰੱਖਿਆ ਦਸਤਿਆਂ ਨੂੰ ਸੂਚਨਾ ਮਿਲੀ ਸੀ ਕਿ ਜੰਗਲ ਵਿੱਚ ਕੁਝ ਅੱਤਵਾਦੀਆਂ ਦੀ ਗਤੀਵਿਧੀ ਨਜ਼ਰ ਆ ਰਹੀ ਹੈ, ਮੌਕੇ ਤੇ ਪਹੁੰਚੇ ਸੁਰੱਖਿਆ ਦਸਤਿਆਂ ਨੇ ਜਦੋਂ ਸਰਚ ਆਪਰੇਸ਼ਨ ਸ਼ੁਰੂ ਕੀਤਾ ਤਾਂ ਅੱਤਵਾਦੀਆਂ ਨੇ ਫੌਜ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ| ਅੱਤਵਾਦੀਆਂ ਦੀ ਗੋਲੀਬਾਰੀ ਦਾ ਫੌਜ ਨੇ ਵੀ ਜਵਾਬ ਦਿੱਤਾ|

Leave a Reply

Your email address will not be published. Required fields are marked *