ਬਾਕਰਪੁਰ ਦੀ ਪਰਵਿੰਦਰ ਕੌਰ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ

ਐਸ ਏ ਐਸ ਨਗਰ, 21 ਦਸੰਬਰ (ਸ.ਬ.) ਵਿਦਿਆਰਥੀਆਂ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਦੀ ਪ੍ਰਵੀਨਤਾ ਨੂੰ ਪਰਖਣ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਮੁਹਾਲੀ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਕੁਇਜ਼, ਐਕਟੀਵਿਟੀ ਅਤੇ ਟਾਇਪਿੰਗ ਦੇ ਮੁਕਾਬਲੇ ਸਸਸਸ ਲੋਹਗੜ੍ਹ ਵਿਖੇ ਕਰਵਾਏ ਗਏ| ਇਹਨਾਂ ਮੁਕਾਬਲਿਆਂ ਵਿੱਚ ਸਸਸਸ ਬਾਕਰਪੁਰ ਦੀ 12ਵੀਂ ਜਮਾਤ ਦੀ ਪਰਵਿੰਦਰ ਕੌਰ ਨੇ ਟਾਇਪਿੰਗ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਤੇ ਪ੍ਰਿੰਸੀਪਲ ਸ਼੍ਰੀਮਤੀ ਪਰਵੀਣ ਵਾਲੀਆ ਨੇ ਵਿਦਿਆਰਥਣ, ਹਰਵਿੰਦਰ ਕੌਰ ਅਤੇ ਉਮਿੰਦਰ ਕੌਰ ਕੰਪਿਊਟਰ ਫੈਕਲਟੀਜ਼ ਨੂੰ ਸਨਮਾਨਿਤ ਕੀਤਾ| ਪ੍ਰਿੰਸੀਪਲ ਨੇ ਕਿਹਾ ਅੱਜ ਦੇ ਸੂਚਨਾ ਟੈਕਨੋਲੋਜੀ ਦੇ ਯੁਗ ਵਿੱਚ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦਾ ਗਿਆਨ ਬਹੁਤ ਲਾਹੇਵੰਦ ਹੈ| ਇਸ ਮੌਕੇ ਜਸਵੀਰ ਸਿੰਘ, ਸੁਰਜੀਤ ਸਿੰਘ, ਮਧੂ ਸੂਦ (ਪਦ ਉਨਤ ਪ੍ਰਿੰਸੀਪਲ), ਸੁਧਾ ਧਮੀਜਾ, ਰਾਜਕੰਵਲ ਅਤੇ ਕਮਲਦੀਪ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *