ਬਾਕਰਪੁਰ ਪੰਚਾਇਤ ਵਲੋਂ ਸਕੂਲ ਨੂੰ ਸਾਊਂਡ ਸਿਸਟਮ ਭੈਂਟ ਕੀਤਾ

ਐਸ ਏ ਐਸ ਨਗਰ, 30 ਜਨਵਰੀ (ਸ.ਬ.) ਗ੍ਰਾਮ ਪੰਚਾਇਤ ਬਾਕਰਪੁਰ ਵਲੋਂ ਨਵੇਂ ਸਰਪੰਚ ਗੁਰਜੀਤ ਸਿੰਘ ਅਤੇ ਸੁਰਜੀਤ ਸਿੰਘ ਲ਼ੈਕਚਰਾਰ ਦੇ ਉਦਮ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਬਾਕਰਪੁਰ ਦੇ ਪ੍ਰਿੰਸੀਪਲ ਪਰਵੀਨ ਵਾਲੀਆ ਨੂੰ ਸਵੇਰ ਦੀ ਪ੍ਰਾਥਨਾਂ ਨੁੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸਾਊਂਡ ਸਿਸਟਮ ਭੇਟ ਕੀਤਾ ਗਿਆ|
ਇਸ ਮੌਕੇ ਪ੍ਰਿੰਸੀਪਲ ਪਰਵੀਨ ਵਾਲੀਆ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਇਲਾਕੇ ਦਾ ਅਜਿਹਾ ਸਕੂਲ਼ ਹੈ ਜਿਸ ਵਿੱਚ ਸਾਇੰਸ , ਕਾਮਰਸ, ਆਰਟਸ ਅਤੇ ਵੋਕੇਸ਼ਨਲ ਸਟਰੀਮਾਂ ਸਾਰੇ ਵਿਸ਼ਿਆਂ ਦੀ ਪੜਾਈ ਕਰਵਾਈ ਜਾਦੀ ਹੈ ਅਤੇ ਸਕੂਲ਼ ਵਿੱਚ ਕਮਜੋਰ ਵਿਦਿਆਰਥੀਆਂ ਲਈ ਵਾਧੂ ਕਲਾਸਾਂ ਲਗਾ ਕੇ ਪੜਾਈ ਕਰਵਾਈ ਜਾਂਦੀ ਹੈ ਤਾਂ ਜੋ ਉਹ ਪ੍ਰੀਖਿਆਵਾਂ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਣ|
ਇਸ ਮੌਕੇ ਤੇ ਜਿਲ਼ਾ ਸਿੱਖਿਆ ਅਫਸਰ (ਸੈ.ਸਿ) ਮੁਹਾਲੀ ਹਿੰਮਤ ਸਿੰਘ ਹੁੰਦਲ, ਜਸਵੀਰ ਸਿੰਘ , ਕਮਲਜੀਤ ਸਿੰਘ, ਗੁਰਚਰਨ ਸਿੰਘ, ਰਾਮ ਕ੍ਰਿਸ਼ਨ, ਗੁਰਜੀਤ ਸਿੰਘ, ਪਿਊਸ਼ ਵਾਲੀਆ ਹਾਜ਼ਰ ਸਨ|

Leave a Reply

Your email address will not be published. Required fields are marked *