ਬਾਕਰਪੁਰ ਵਿਖੇ ਜਮੀਨ ਦਾ ਸਰਵੇ ਕਰਨ ਆਏ ਪੰਜਾਬ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਪਿੰਡ ਵਾਸੀਆਂ ਨੇ ਮੋੜਿਆ

ਐਸ ਏ ਐਸ ਨਗਰ, 17 ਅਪ੍ਰੈਲ (ਸ.ਬ.) ਪਿੰਡ ਬਾਕਰਪੁਰ ਵਿਖੇ ਉਸ ਸਮੇਂ ਤਨਾਓ ਪੈਦਾ ਹੋ ਗਿਆ ਜਦੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੁਲਾਜਮ ਸੀ ਆਈ ਏ ਪ੍ਰੌਜੈਕਟ ਤਹਿਤ ਪਿੰਡ ਬਾਕਰਪੁਰ ਵਿੱਚ ਸਰਵੇ ਕਰਨ ਲਈ ਪਹੁੰਚ ਗਏ| ਪੰਜਾਬ ਯੂਨੀਵਰਸਿਟੀ ਦੇ ਇਹਨਾਂ ਕਰਮਚਾਰੀਆਂ ਦਾ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਖਤ ਵਿਰੋਧ ਕੀਤਾ ਅਤੇ ਇਹਨਾਂ ਕਰਮਚਾਰੀਆਂ ਨੂੰ ਸਰਵੇ ਕਰਨ ਤੋਂ ਬਿਨਾਂ ਹੀ ਵਾਪਸ ਮੋੜ ਦਿੱਤਾ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਕਰਪੁਰ ਦੇ ਸਰਪੰਚ ਰਾਜਾ ਸਿੰਘ ਨੇ ਕਿਹਾ ਕਿ ਐਸ ਆਈ ਏ ਪ੍ਰੌਜੈਕਟ ਸਬੰਧੀ ਪਿੰਡ ਬਾਕਰਪੁਰ ਦੀ ਜਮੀਨ ਅਕਵਾਇਰ ਕਰਨ ਸਬੰਧੀ ਪਿੰਡ ਦੀ ਪੰਚਾਇਤ ਅਤੇ ਹੋਰਨਾਂ ਵਸਨੀਕਾਂ ਵਲੋਂ ਸੀ ਏ ਗਮਾਡਾ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ| ਸਰਕਾਰ ਵਲੋਂ ਜਮੀਨ ਅਕਵਾਇਰ ਕਰਨ ਸਬੰਧੀ ਬਣਾਈ ਗਈ ਪਾਲਿਸੀ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ| ਇਸ ਪਾਲਿਸੀ ਵਿੱਚ ਜਮੀਨਾਂ ਦਾ ਕੋਈ ਐਵਾਰਡ ਦੇਣਾ ਨਿਸ਼ਚਿਤ ਹੀ ਨਹੀਂ ਕੀਤਾ ਗਿਆ ਹੈ| ਇਸ ਲਈ ਜਦੋਂ ਤਕ ਇਸ ਪਾਲਿਸੀ ਵਿੱਚ ਸੋਧ ਨਹੀਂ ਕੀਤੀ ਜਾਂਦੀ ਉਦੋਂ ਤਕ ਪਿੰਡ ਬਾਕਰਪੁਰ ਦੀ ਜਮੀਨ ਨੂੰ ਅਕਵਾਇਰ ਨਹੀਂ ਹੋਣ ਦਿੱਤਾ ਜਾਵੇਗਾ|
ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇੱਕ ਮੰਗ ਪੱਤਰ ਪੰਜਾਬ ਯੂਨੀਵਰਸਿਟੀ ਦੇ ਪ੍ਰਿੰਸੀਪਲ ਕੰਸਲਟੈਂਟ ਨੂੰ ਵੀ ਲਿਖਿਆ ਹੈ| ਇਸ ਮੌਕੇ ਪੰਚ ਛਿੰਦਰ ਕੌਰ, ਪੰਚ ਤੇਜ ਕੌਰ, ਕਿਸਾਨ ਆਗੂ ਰਣਜੀਤ ਸਿੰਘ, ਗੁਰਮਿੰਦਰ ਸਿੰਘ, ਕਰਮ ਸਿੰਘ, ਅਮਰਜੀਤ ਸਿੰਘ, ਹਰਮਿੰਦਰ ਸਿੰਘ, ਅਮਰ ਸਿੰਘ, ਸਰਬਜੀਤ ਸਿੰਘ, ਦਰਸ਼ਨ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ|

Leave a Reply

Your email address will not be published. Required fields are marked *