ਬਾਕਰਪੁਰ ਸਕੂਲ ਵਿੱਚ ਵਣ ਮਹਾਂ ਉਤਸਵ ਮਨਾਇਆ

ਐਸ.ਏ.ਐਸ ਨਗਰ, 26 ਜੁਲਾਈ (ਸ.ਬ.) ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਵਿੱਚ ਵਣ ਮਹਾਂ ਉਤਸਵ ਗਰਾਉਡ ਵਿੱਚ 50 ਛਾਂਦਾਰ ਪੌਦੇ ਅਤੇ ਦਰਖਤ ਲਗਾਕੇ ਮਨਾਇਆ ਗਿਆ| ਐਨ.ਐਸ.ਐਨ.ਇਕਾਈ ਦੇ ਪ੍ਰੋਗਰਾਮ ਅਫਸਰ ਸੁਰਜੀਤ ਸਿੰਘ ਵਲੋਂ ਬੱਚਿਆਂ ਨੂੰ ਪੌਦਿਆਂ ਦੀ ਮਾਰਕਿੰਗ ਕਰਕੇ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ| ਪ੍ਰਿੰਸੀਪਲ ਪਰਵੀਨ ਵਾਲੀਆ ਨੇ ਬੱਚਿਆਂ ਵਲੋਂ ਲਗਾਏ ਪੌਦਿਆਂ ਨੂੰ ਗੋਦ ਲੈ ਕੇ ਸੰਭਾਲ ਕਰਨ ਅਤੇ ਗਰਾਉਡ ਨੂੰ ਹੋਰ ਸੁੰਦਰ ਬਣਾਉਣ ਲਈ ਡਿਊਟੀਆਂ ਲਗਾਈਆਂ| ਉਹਨਾਂ ਬੱਚਿਆਂ ਨੂੰ ਰੁੱਖਾਂ ਦੀ ਮਹੱੱਤਤਾ ਦੱਸ ਦੇ ਹੋਏ ਕਿਹਾ ਕਿ ਬਾਕਰਪੁਰ ਇਲਾਕੇ ਦਾ ਇੱਕ ਅਜਿਹਾ ਅਗਾਵਧੂ ਸਕੂਲ ਹੈ ਜਿਸ ਵਿੱਚ ਸਾਇੰਸ, ਕਾਮਰਸ, ਆਰਟਸ ਅਤੇ ਵੋਕੇਸ਼ਨਲ ਗਰੁਪਾਂ ਦੇ ਨਤੀਜੇ 100 ਫੀਸਦੀ ਹਨ ਅਤੇ ਸਾਰੀਆਂ ਅਸਾਮੀਆਂ ਭਰੀਆਂ ਹੋਣ ਕਾਰਨ ਇਲਾਕੇ ਦੇ ਬੱਚਿਆਂ ਨੂੰ ਸਾਇੰਸ ਅਤੇ ਕਾਮਰਸ ਦੇ ਗਰੁਪਾਂ ਵਿੱਚ ਵੱਧ ਤੋ ਵੱਧ ਦਾਖਲਾ ਲੈ ਕੇ ਸਰਕਾਰੀ ਵਜੀਫੇ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਅਨੂੰ ਰੋਲੀ, ਰੀਤੂ ਦੀਵਾਨ, ਸਤਪਿੰਦਰ ਕੌਰ, ਅਮਰਜੀਤ ਕੌਰ, ਕਮਲਜੀਤ ਸਿੰਘ, ਅਸ਼ਵਨੀ ਕੁਮਾਰ ਲੈਕਚਰਾਰ ਕਾਮਰਸ ਅਤੇ ਜਸਵੀਰ ਸਿੰਘ ਗੋਸਲ ਅਤੇ ਵਿਦਿਆਰਥੀ ਹਾਜ਼ਰ ਸਨ|

Leave a Reply

Your email address will not be published. Required fields are marked *