ਬਾਕਰਪੁਰ ਸਕੂਲ ਵਿੱਚ ਵਾਤਾਵਰਣ ਦਿਵਸ ਮਨਾਇਆ

ਐਸ ਏ ਐਸ ਨਗਰ, 6 ਜੂਨ (ਸ.ਬ.) ਜਿਲਾ ਸਿਖਿਆ ਅਫਸਰ (ਸ਼ੈ.ਸਿ) ਮੁਹਾਲੀ ਸਰਨਜੀਤ ਸਿੰਘ ਦੀ ਪ੍ਰਰੇਣਾ ਸਦਕਾ ਪ੍ਰਿੰਸੀਪਲ ਪਰਵੀਨ ਵਾਲੀਆ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਵਿਖੇ ਵਿਦਿਆਰਥੀਆਂ ਅਤੇ ਅੀਧਆਪਕਾਂ ਦੀ ਮਦਦ ਨਾਲ ਵਾਤਾਵਰਣ ਦਿਵਸ ਮਨਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਅਧਿਆਪਕ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਕਮਲਜੀਤ ਕੌਰ ਲੈਕਚਰਾਰ ਜੀਵ ਵਿਗਿਆਨ ਨੇ ਰੁਖਾਂ ਦੀ ਮਹੱਤਤਾ, ਸੰਭਾਲ ਕਰਨ ਦੇ ਤਰੀਕੇ ਦੱਸੇ| ਪ੍ਰਿੰਸੀਪਲ ਪਰਵੀਨ ਵਾਲੀਆ ਨੇ ਸਕੂਲ ਦੇ ਗਰਾਉਂਡ ਵਿੱਚ ਛਾਂਦਾਰ ਰੁੱਖ ਲਗਾਉਂਦੇ ਹੋਏ ਵਿਦਿਆਰਥੀਆਂ ਨੂੰ ਆਪਣੇ ਜਨਮ ਦਿਨ ਦੇ ਮੌਕੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਆ| ਇਸ ਮੌਕੇ ਬਲਜਿੰਦਰ ਕੌਰ ਬਾਰਵੀਂ ਦੀ ਵਿਦਿਆਰਥਣ ਨੇ ਰੁੱਖਾਂ ਬਾਰੇ ਕਵਿਤਾ ਪੜੀ|
ਇਸ ਮੌਕੇ ਐਨ.ਐਸ.ਐਸ.ਇਕਾਈ ਦੇ ਪ੍ਰੋਗਰਾਮ ਅਫਸਰ ਸੁਰਜੀਤ ਸ਼ਿੰਘ ਖੋਖਰ, ਸ੍ਰੀਮਤੀ ਸ਼ਿਲਪਾ, ਮਾਲਤੀ ਸਚਦੇਵਾ, ਮੋਨਿਕਾ ਨੰਦਾ, ਹਰਪ੍ਰੀਤ ਕੌਰ, ਪਰਮਜੀਤ ਕੌਰ, ਵਿਨੋਦ ਬਾਲਾ ਅਤੇ ਨਰੇਸ਼ ਕੁਮਾਰ ਹਾਜ਼ਰ ਸਨ|

Leave a Reply

Your email address will not be published. Required fields are marked *