ਬਾਗਪਤ ਜੇਲ ਵਿੱਚ ਮੁੰਨਾ ਬਜਰੰਗੀ ਦਾ ਗੋਲੀ ਮਾਰ ਕੇ ਕਤਲ

ਬਾਗਪਤ, 9 ਜੁਲਾਈ (ਸ.ਬ.) ਯੂ. ਪੀ. ਦੇ. ਕੁਖਪਾਤ ਮਾਫੀਆ ਡਾਨ ਪ੍ਰੈੱਸ ਸਿੰਘ ਉਰਫ ਮੁੰਨਾ ਬਜਰੰਗੀ ਦਾ ਬਾਗਪਤ ਜੇਲ ਵਿੱਚ ਕਤਲ ਕਰ ਦਿੱਤਾ ਗਿਆ ਹੈ| ਸਾਬਕਾ ਬਸਪਾ ਵਿਧਾਇਕ ਲੋਕੇਸ਼ ਦੀਕਸ਼ਿਤ ਨਾਲ ਰੰਗਦਾਰੀ ਮੰਗਣ ਦੇ ਦੋਸ਼ ਵਿੱਚ ਬਾਗਪਤ ਕੋਰਟ ਵਿੱਚ ਮੁੰਨਾ ਬਜਰੰਗੀ ਦੀ ਪੇਸ਼ੀ ਹੋਣੀ ਸੀ| ਉਸ ਨੂੰ ਐਤਵਾਰ ਝਾਂਸੀ ਤੋਂ ਬਾਗਪਤ ਲਿਆਂਦਾ ਗਿਆ ਸੀ| ਇਸ ਦੌਰਾਨ ਜੇਲ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ| ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ| ਮੁੰਨਾ ਬਦਰੰਗੀ ਦਾ ਅਸਲੀ ਨਾਮ ਪ੍ਰੇਮ ਪ੍ਰਕਾਸ਼ ਸਿੰਘ ਹੈ| ਉਸ ਦਾ ਜਨਮ 1967 ਵਿੱਚ ਉਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ਦੇ ਪੂਰੇਦਿਆਲ ਪਿੰਡ ਵਿੱਚ ਹੋਇਆ ਸੀ| ਉਸ ਨੂੰ ਜੌਨਪੁਰ ਦੇ ਦਬੰਗ ਗਜਰਾਜ ਸਿੰਘ ਦਾ ਸਹਿਯੋਗ ਹਾਸਲ ਹੋਇਆ| ਇਸ ਦੌਰਾਨ 1984 ਵਿੱਚ ਮੁੰਨਾ ਨੇ ਲੁੱਟ ਲਈ ਇਕ ਵਪਾਰੀ ਦਾ ਕਤਲ ਕਰ ਦਿੱਤਾ| ਇਸ ਤੋਂ ਬਾਅਦ ਉਸ ਨੇ ਗਜਰਾਜ ਦੇ ਇਸ਼ਾਰੇ ਤੇ ਹੀ ਜੌਨਪੁਰ ਦੇ ਭਾਜਪਾ ਨੇਤਾ ਰਾਮਚੰਦਰ ਸਿੰਘ ਦਾ ਕਤਲ ਕਰਕੇ ਪੂਰਵਾਂਚਲ ਵਿੱਚ ਆਪਣੀ ਤਾਕਤ ਦਿਖਾਈ| 90 ਦੇ ਦਹਾਕੇ ਵਿੱਚ ਪੂਰਵਾਂਚਲ ਦੇ ਬਾਹੁਬਲੀ ਮੁਖਤਿਆਰ ਅੰਸਾਰੀ ਦੀ ਗੈਂਗ ਵਿੱਚ ਸ਼ਾਮਲ ਹੋ ਗਿਆ ਸੀ|
ਉਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿੱਚ ਮੁੰਨਾ ਦੇ ਖਿਲਾਫ ਮੁਕੱਦਮੇ ਦਰਜ ਸਨ| ਉਹ ਪੁਲੀਸ ਲਈ ਪਰੇਸ਼ਾਨੀ ਦਾ ਕਾਰਨ ਬਣ ਚੁੱਕਾ ਸੀ| ਉਸ ਦੇ ਖਿਲਾਫ ਸਭ ਤੋਂ ਜ਼ਿਆਦਾ ਮਾਮਲੇ ਯੂ. ਪੀ. ਵਿੱਚ ਦਰਜ ਹੈ| 29 ਅਕਤੂਬਰ 2009 ਨੂੰ ਦਿੱਲੀ ਪੁਲੀਸ ਨੇ ਮੁੰਨਾ ਨੂੰ ਮੁੰਬਈ ਦੇ ਮਲਾਡ ਇਲਾਕੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ| ਅਜਿਹਾ ਮੰਨਿਆ ਜਾਂਦਾ ਹੈ ਕਿ ਐਨਕਾਊਂਟਰ ਦੇ ਡਰ ਤੋਂ ਉਸ ਨੇ ਆਪਣੇ-ਆਪ ਨੂੰ ਗ੍ਰਿਫਤਾਰ ਕਰਵਾਇਆ ਸੀ|

Leave a Reply

Your email address will not be published. Required fields are marked *