ਬਾਗ ਵਿੱਚੋਂ ਅੰਬ ਤੋੜਨ ਤੇ ਬੱਚੇ ਦਾ ਗੋਲੀਮਾਰ ਕੇ ਕਤਲ ਕੀਤਾ

ਬਿਹਾਰ, 22 ਜੂਨ (ਸ.ਬ.) ਬਿਹਾਰ ਦੇ ਖਗੜੀਆ ਜ਼ਿਲੇ ਵਿੱਚ ਇਕ ਬੱਚੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ| ਬੱਚੇ ਦੀ ਗਲਤੀ ਸਿਰਫ ਇੰਨੀ ਸੀ ਕਿ ਉਹ ਇਕ ਬਾਗ ਵਿੱਚ ਅੰਬ ਤੋੜਨ ਲਈ ਦਾਖ਼ਲ ਹੋ ਗਿਆ ਸੀ| ਮੌਜੂਦ ਮਾਲਕ ਨੇ ਗੁੱਸੇ ਵਿੱਚ ਆ ਕੇ ਉਸ ਦੇ ਸਿਰ ਤੇ ਗੋਲੀ ਮਾਰ ਦਿੱਤੀ| ਜਿਸ ਨਾਲ ਬੱਚੇ ਦੀ ਮੌਤ ਹੋ ਗਈ|
ਘਟਨਾ ਗੋਗਰੀ ਥਾਣੇ ਦੇ ਨਾਲ ਲੱਗੇ ਪਥਰਾਹਾ ਪਿੰਡ ਦੀ ਹੈ| ਐਸ.ਐਚ.ਓ ਦੀਪਕ ਕੁਮਾਰ ਯਾਦਵ ਨੇ ਦੱਸਿਆ ਕਿ ਸਤਿਅਮ ਦੇ ਪਿਤਾ ਮਕੁਨੀ ਯਾਦਵ ਨੇ ਇਲਜਾਮ ਲਗਾਇਆ ਹੈ ਕਿ ਉਨ੍ਹਾਂ ਦੇ ਬੱਚੇ ਨੇ ਬਗੀਚੇ ਵਿੱਚੋਂ ਅੰਬ ਤੋੜ ਲਿਆ ਸੀ, ਇਸ ਲਈ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ| ਪਿਤਾ ਨੇ ਦੱਸਿਆ ਕਿ ਸਤਿਅਮ ਹੋਰ ਬੱਚਿਆਂ ਨਾਲ ਅੰਬ ਦੇ ਬਗੀਚੇ ਵਿੱਚ ਗਿਆ ਸੀ| ਬਾਗ ਦੀ ਸਾਂਭ ਸੰਭਾਲ ਕਰਨ ਵਾਲੇ ਰਾਮਾ ਯਾਦਵ ਨੇ ਹੀ ਉਨਾਂ ਦੇ ਬੇਟੇ ਨੂੰ ਗੋਲੀ ਮਾਰੀ| ਅੰਬ ਤੋੜਨ ਦੌਰਾਨ ਜਿਸ ਤਰ੍ਹਾਂ ਹੀ ਗੋਲੀ ਚੱਲੀ ਸਾਰੇ ਬੱਚੇ ਉਥੋਂ ਭੱਜ ਗਏ| ਬੱਚਿਆਂ ਨੇ ਪਿੰਡ ਵਾਲਿਆਂ ਨੂੰ ਸੂਚਨਾ ਦਿੱਤੀ| ਬਾਅਦ ਵਿੱਚ ਪਿੰਡ ਵਾਸੀਆਂ ਨੇ ਪੁਲੀਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ| ਐਸ.ਐਚ.ਓ ਨੇ ਦੱਸਿਆ ਕਿ ਰਾਮਾ ਯਾਦਵ ਖਿਲਾਫ ਐਫ. ਆਈ. ਆਰ ਦਰਜ ਕਰਨ ਦੇ ਬਾਅਦ ਪੁਲੀਸ ਉਸ ਨੂੰ ਗ੍ਰਿਫਤਾਰ ਕਰਨ ਪੁੱਜੀ ਪਰ ਉਹ ਆਪਣੇ ਘਰ ਤੇ ਨਹੀਂ ਸੀ| ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ| ਪੁਲੀਸ ਨੂੰ ਕੋਈ ਵੀ ਖਾਲੀ ਕਾਰਤੂਸ ਅਤੇ ਬੰਦੂਕ ਨਹੀਂ ਮਿਲੀ| ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *