ਬਾਡੀ ਬਿਲਡਿੰਗ ਮੁਕਾਬਲੇ 12 ਮਾਰਚ ਨੂੰ

ਚੰਡੀਗੜ੍ਹ,10 ਫਰਵਰੀ (ਸ.ਬ.) ਚੰਡੀਗੜ੍ਹ ਬਾਡੀ ਬਿਲਡਿੰਗ ਐਸੋਸੀਏਸ਼ਨ ਅਤੇ ਸਾਲਿਡ ਹੈਲਥ ਜਿਮ ਸੈਕਟਰ -38 ਵਲੋਂ 12 ਮਾਰਚ ਨੂੰ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਲਿਡ ਹੈਲਥ ਜਿਮ ਦੇ ਕੋਚ  ਦਿਨੇਸ਼ ਖਾਨ ਅਤੇ ਮੁਨੇਰਾ ਖਾਨ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਮਿਸਟਰ ਚੰਡੀਗੜ੍ਹ ਅਤੇ ਜੂਨੀਅਰ ਚੰਡੀਗੜ੍ਹ ਦੀ ਚੋਣ ਕੀਤੀ ਜਾਵੇਗੀ| ਇਸ ਮੌਕੇ ਮੁੱਖ ਮਹਿਮਾਨ ਚੰਡੀਗੜ੍ਹ ਪੁਲੀਸ ਦੇ ਇੰਸਪੈਕਟਰ ਹਰਿੰਦਰ ਸੇਖੋਂ ਹੋਣਗੇ| ਉਹਨਾਂ ਦੱਸਿਆ ਕਿ ਜਿੱਤਣ ਵਾਲਿਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ|

Leave a Reply

Your email address will not be published. Required fields are marked *