ਬਾਥਰੂਮ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

ਐਸ ਏ ਐਸ ਨਗਰ, 12 ਫਰਵਰੀ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਦੀ ਮਾਰਕੀਟ ਵਿਚ ਸਥਿਤ ਬਾਥਰੂਮ ਨੰਬਰ 12 ਸਵੇਰੇ 8 ਵਜੇ ਤਕ ਬੰਦ ਰਹਿਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਬਾਥਰੂਮ ਦੀ ਵਰਤੋਂ ਜਿੱਥੇ ਮਰਕੀਟ ਦੇ ਦੁਕਾਨਦਾਰਾਂ ਵਲੋਂ ਕੀਤੀ ਜਾਂਦੀ ਹੈ ਉੱਥੇ ਆਮ ਗਰੀਬ ਲੋਕ, ਰਿਕਸ਼ਿਆ ਵਾਲੇ ਵੀ ਇਸਦੀ ਵਰਤੋਂ ਕਰਦੇ ਹਨ| ਲੋਕਾਂ ਦੇ ਕਹਿਣ ਅਨੁਸਾਰ ਇਹਨਾਂ ਬਾਥਰੂਮਾਂ ਦੇ ਖੁਲ੍ਹਣ ਦਾ ਸਮਾਂ 6 ਵਜੇ ਹੈ ਪਰ ਇਹਨਾਂ ਬਾਥਰੂਮਾਂ ਨੂੰ ਅੱਠ ਵਜੇ ਤੋਂ ਬਾਅਦ ਖੋਲਿਆ ਜਾਂਦਾ ਹੈ| ਜਿਸ ਕਾਰਨ ਲੋਕਾਂ ਨੂੰ ਕਾਫੀ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ| ਬਾਥਰੂਮ ਬੰਦ ਹੋਣ ਕਾਰਨ ਅਕਸਰ ਲੋਕ ਬਾਥਰੂਮਾਂ ਦੇ ਦਰਵਾਜੇ ਅਤੇ ਬਾਥਰੂਮਾਂ ਦੇ ਬਾਹਰ ਪਿਸ਼ਾਬ ਕਰ ਦਿੰਦੇ ਹਨ, ਜਿਸ ਕਾਰਨ ਉਥੇ ਗੰਦਗੀ ਫੈਲ ਜਾਂਦੀ ਹੈ|
ਲੋਕਾਂ ਅਨੁਸਾਰ ਇਸ ਸਬੰਧੀ ਬਾਥਰੂਮਾਂ ਦੇ ਸੁਪਰਵਾਈਜਰ ਨੂੰ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ, ਪਰ ਕੋਈ ਕਾਰਵਾਈ ਨਹੀਂ ਹੋਈ| ਉਹਨਾਂ ਮੰਗ ਕੀਤੀ ਕਿ ਉਪਰੋਕਤ ਬਾਥਰੂਮਾਂ ਨੂੰ ਸਵੇਰੇ 6 ਵਜੇ ਖੋਲ੍ਹਣਾ ਆਰੰਭ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਹਨਾਂ ਦੀ ਲੋੜੀਂਦੀ ਸਹੂਲੀਅਤ ਮਿਲ ਸਕੇ|

Leave a Reply

Your email address will not be published. Required fields are marked *