ਬਾਦਲਾਂ ਨੇ ਅਕਾਲੀ ਦਲ ਦੇ 100 ਸਾਲ ਦੇ ਇਤਿਹਾਸ ਨੂੰ ਸ਼ਰਮਸਾਰ ਕੀਤਾ : ਵਿਰਕ

ਘਨੌਰ, 10 ਸਤੰਬਰ (ਅਭਿਸ਼ੇਕ ਸੂਦ) ਹਲਕਾ ਘਨੌਰ ਦੇ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਹਰਿੰਦਰ ਸਿੰਘ ਵਿਰਕ ਨੇ ਕਿਹਾ ਹੈ ਕਿ ਪੰਥਕ ਪਾਰਟੀ ਅਕਾਲੀ ਦਲ ਦਾ ਜੋ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈ| ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਦੇ ਸਿੱਖ ਪੰਥ ਅਤੇ ਪੰਜਾਬੀਅਤ ਲਈ ਸੰਘਰਸ਼ੀਲ ਪਿਛਲੇ ਇਕ ਸਦੀ ਪੁਰਾਣੇ ਇਤਿਹਾਸ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ ਅਤੇ ਪੈਸੇ ਦੀ ਭੁੱਖ ਵਿੱਚ ਪੰਥ ਲਈ ਹਜਾਰਾਂ ਸ਼ਹਾਦਤਾ ਪਾ ਚੁੱਕੇ ਅਸਲ ਅਕਾਲੀਆਂ ਦੀ ਕੁਰਬਾਨੀ ਨੂੰ ਦਾਗਦਾਰ ਕਰ ਦਿੱਤਾ ਹੈ|
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਬਰਗਾੜੀ ਗੋਲੀਕਾਂਡ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸੌਦਾ ਸਾਧ ਨਾਲ ਮਿਲ ਕੇ ਸ਼ਾਜਿਸ਼ ਕਰਨ ਅਤੇ 287 ਦੇ ਕਰੀਬ ਪਾਵਨ ਸਰੂਪ ਗਾਇਬ ਕਰਨ ਆਦਿ ਅਨੇਕਾਂ ਸ਼ਰਮਨਾਕ ਘਟਨਾਕ੍ਰਮ ਵਾਪਰੇ ਹਨ| ਉਹਨਾਂ ਕਿਹਾ ਕਿ ਪੰਜਾਬ ਪੁਲੀਸ ਦੇ ਸਾਬਕਾ ਡੀ.ਜੀ.ਪੀ. ਸੁਮੈਧ ਸਿੰਘ ਸੈਣੀ ਦੀ ਗ੍ਰਿਫਤਾਰੀ ਅਤੇ ਇੰਟੇਰੋਗੇਸ਼ਨ ਉਪਰੰਤ ਹੋਰ ਵੀ ਪੰਥ ਵਿਰੋਧੀ ਕਾਰੇ ਬਾਹਰ ਆਉਣਗੇ| ਉਹਨਾਂ ਕਿਹਾ ਕਿ ਉਸ ਸਮੇਂ ਦੀ ਅਕਾਲੀ ਸਰਕਾਰ ਵਲੋਂ                ਸਾਬਕਾ ਪੁਲੀਸ ਮੁਖੀ ਸੁਮੇਧ ਸੈਣੀ ਦੀ ਨਿਯਮਾਂ ਦੇ ਉਲਟ ਨਿਯੁਕਤੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਹੁਣ ਸੈਣੀ ਦੇ ਕਤਲ ਵਰਗੇ ਘਿਨੌਣੇ ਜੁਰਮ ਵਿੱਚ ਫਸ ਜਾਣ ਤੇ ਸੀਨੀਅਰ ਅਕਾਲੀ ਲੀਡਰਸ਼ਿਪ ਵਲੋਂ ਇੱਕ ਗਲਤੀ ਕਰਾਰ ਦੇ ਕੇ ਸਾਫ ਬਚ ਨਿਕਲਣ ਦੀ ਹਰਕਤ ਨੂੰ ਸੂਬੇ ਦੀ ਆਮ ਜਨਤਾ ਸਮਝ ਚੁੱਕੀ ਹੈ|

Leave a Reply

Your email address will not be published. Required fields are marked *