ਬਾਦਲ ਦਲ ਦੀ ਬੇੜੀ ਨੂੰ ਡੁੱਬਣ ਤੋਂ ਬਚਾਉਣ ਲਈ ਰੋਕੀਆਂ ਸਰਗਰਮੀਆਂ : ਬਡਹੇੜੀ

ਐਸ.ਏ.ਐਸ.ਨਗਰ, 16 ਜੁਲਾਈ (ਸ.ਬ.) ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇਕਿਹਾ ਹੈ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਆਪਣੀ ਨਿੱਜੀ ਕੰਪਨੀ ਵਾਂਗ ਚਲਾਈ ਜਾਂਦੀ ਪਾਰਟੀ ਦੀਆਂ ਸਰਗਰਮੀਆਂ ਨੂੰ 15 ਦਿਨਾਂ ਲਈ ਬੰਦ ਰੱਖਣ ਦਾ ਐਲਾਨ ਅਸਲ ਵਿੱਚ ਸ੍ਰ. ਬਾਦਲ ਦੀ ਬੁਖਲਾਹਟ ਦਾ ਨਤੀਜਾ ਹੈ ਕਿਉਂਕਿ ਸ੍ਰ. ਸੁਖਦੇਵ ਸਿੰਘ ਢੀਂਡਸਾ ਦੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦਾ ਪ੍ਰਧਾਨ ਬਣਨ ਤੋਂ ਬਾਅਦ ਅਕਾਲੀ ਆਗੂਆਂ ਅਤੇ ਟਕਸਾਲੀ ਵਰਕਰਾਂ ਨੇ ਢੀਂਡਸਾ ਦੀ ਅਗਵਾਈ ਵਾਲੇ ਦਲ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਹੈ|
ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਬੁਖਲਾਹਟ ਵਿੱਚ ਆਪਣੇ ਪਰਿਵਾਰਕ ਦਲ ਦੀਆਂ ਸਰਗਰਮੀਆਂ ਬੰਦ ਕਰਕੇ ਵਰਕਰਾਂ ਨੂੰ ਰੋਕਣ ਲਈ ਘਰੋਂ-ਘਰੀ ਜਾ ਕੇ ਮਿੰਨਤਾਂ ਕਰਨ ਦੀ ਮੁਹਿੰਮ ਆਰੰਭ ਦਿੱਤੀ ਹੈ ਅਤੇ ਕੋਰੋਨਾ ਕਾਰਨ ਸਰਗਰਮੀਆਂ ਬੰਦ ਕਰਨ ਦਾ ਸਿਰਫ ਬਹਾਨਾ ਹੀ ਬਣਾਇਆ ਹੈ ਜਦੋਂਕਿ ਅਸਲ ਮੰਤਵ ਬਾਦਲ ਦਲ ਦੀ ਡੁੱਬਦੀ ਬੇੜੀ ਨੂੰ ਬਚਾਉਣ ਦਾ ਹੈ|

Leave a Reply

Your email address will not be published. Required fields are marked *