ਬਾਦਲ ਵਿਰੋਧੀ ਅਕਾਲੀ ਆਪਣੇ ਦਲ ਭੰਗ ਕਰਕੇ ਨਵਾਂ ਢਾਂਚਾ ਤਿਆਰ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰਨ : ਹਰਪਾਲਪੁਰ

ਐਸ.ਏ.ਐਸ.ਨਗਰ, 4 ਜੁਲਾਈ (ਸ.ਬ.) ਟਕਸਾਲੀ ਅਕਾਲੀ ਨੇਤਾ ਸ੍ਰ. ਗੁਰਸੇਵ ਸਿੰਘ ਹਰਪਾਲਪੁਰ ਨੇ ਕਿਹਾ ਹੈ ਕਿ ਕਾਂਗਰਸ ਅਤੇ ਬਾਦਲ ਪਰਿਵਾਰ ਦੀ ਆਪਸੀ ਮਿਲੀਭੁਗਤ ਹੁਣ ਪੰਜਾਬੀਆਂ ਨੂੰ ਸਮਝ ਆਉਣ ਲੱਗ ਪਈ ਹੈ ਜਿਸ ਕਰਕੇ ਪੰਜਾਬ ਦੇ ਲੋਕ ਤੀਜੀ ਧਿਰ ਉਭਰਨ ਦੀਆਂ ਆਸਾਂ ਵਿਚੋਂ ਬਾਦਲ ਮੁਕਤ ਅਕਾਲੀ ਦਲ ਦੀ ਸਥਾਪਨਾ ਵੱਲ ਵੀ ਨਿਗਾਹਾਂ ਟਿਕਾ ਕੇ ਦੇਖ ਰਹੇ ਹਨ|
ਉਹਨਾਂ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਵੱਡਾ ਰਾਜਸੀ ਖਲਾ ਪਇਆ ਹੋਇਆ ਹੈ ਜਿਸ ਦਾ ਲਾਭ ਉਠਾਉਣ ਲਈ ਬਾਦਲ ਵਿਰੋਧੀ ਸਾਰੇ ਅਕਾਲੀਆਂ ਨੂੰ ਆਪਣੇ ਦਲ ਭੰਗ ਕਰਕੇ ਨਵਾਂ ਢਾਂਚਾ ਤਿਆਰ ਕਰਨ ਲਈ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ| ਉਹਨਾਂ ਜ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਉਹਨਾਂ ਦੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਸ੍ਰ. ਸੁਖਦੇਵ ਸਿੰਘ ਢੀਂਡਸਾ ਨਾਲ ਮਿਲ ਕੇ ਸਾਂਝੀ ਰਣਨੀਤੀ ਬਣਾਉਣ ਵੱਲ ਤਵੱਜੋਂ ਦੇਣ ਅਤੇ ਇੱਕ ਦੂਜੇ ਅੱਗੇ ਅਖਬਾਰਾਂ ਰਾਹੀਂ ਸ਼ਰਤਾਂ ਰੱਖਣ ਵਾਲੀ ਬਿਆਨਬਾਜ਼ੀ ਬੰਦ ਕਰਨ|

Leave a Reply

Your email address will not be published. Required fields are marked *