ਬਾਦਲ ਸਰਕਾਰ ਦੇ ਰਾਜ ਵਿੱਚ ਵਿਕਾਸ ਨੂੰ ਤਰਸੇ ਪਿੰਡ : ਬਲਵਿੰਦਰ ਕੁੰਭੜਾ

ਐਸ ਏ ਐਸ ਨਗਰ, 11 ਜਨਵਰੀ (ਸ.ਬ.) ਅਕਾਲੀ-ਭਾਜਪਾ ਗੱਠਜੋੜ ਵੱਲੋਂ ਪਿਛਲੇ ਲਗਾਤਾਰ ਦਸ ਸਾਲ ਦੇ ਕਾਰਜਕਾਲ ਵਿੱਚ ਲੋਕ ਭਲਾਈ ਸਕੀਮਾਂ ਦੇ ਨਾਂ ‘ਤੇ ਡਰਾਮੇਬਾਜ਼ੀ ਹੀ ਹੁੰਦੀ ਰਹੀ ਹੈ| ਗਰੀਬ ਲੋਕਾਂ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਹਮੇਸ਼ਾਂ ਇਕੱਠ ਵਧਾਉਣ ਨੂੰ ਹੀ ਵਰਤਿਆ ਹੈ ਜਦਕਿ ਗਰੀਬਾਂ ਦੇ ਨਾਂ ਉਤੇ ਲੋਕ ਭਲਾਈ ਸਕੀਮਾਂ ਤਾਂ ਅਕਾਲੀਆਂ ਨੇ ਆਪਣੇ ਚਹੇਤਿਆਂ ਨੂੰ ਹੀ ਸਕੀਮਾਂ ਲੁਟਾਈਆਂ ਹਨ|
ਵਿਧਾਨ ਸਭਾ ਹਲਕਾ ਮੁਹਾਲੀ ਤੋਂ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ ਨੇ ਇਹ ਵਿਚਾਰ ਹਲਕੇ ਦੇ ਪਿੰਡ ਸੈਦਪੁਰ, ਗਿੱਦੜਪੁਰ, ਮੌਜਪੁਰ, ਨਗਾਰੀ, ਗੀਗੇਮਾਜਰਾ, ਮੀਢੇਮਾਜਰਾ, ਭਾਗੋਮਾਜਰਾ, ਬੈਰੋਂਪੁਰ, ਮਾਣਕਮਾਜਰਾ ਪਿੰਡਾਂ ਵਿੱਚ ਚੋਣ ਮੀਟਿੰਗਾਂ ਕਰਨ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ| ਉਨ੍ਹਾਂ ਦੇ ਸਮਰਥਕਾਂ ਨੇ ਵੀ ਪਿੰਡਾਂ ਵਿੱਚ ਲੋਕਾਂ ਨੂੰ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੀਆਂ ਭਵਿੱਖਨਿਧੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਆਉਂਦੀ 4 ਫ਼ਰਵਰੀ ਨੂੰ ਵੋਟਾਂ ਪਾ ਕੇ ਬਲਵਿੰਦਰ ਸਿੰਘ ਕੁੰਭੜਾ ਨੂੰ ਚੋਣ ਨਿਸ਼ਾਨ ਆਰੀ ਦਾ ਬਟਨ ਦਬਾ ਕੇ ਜਿਤਾਉਣ ਲਈ ਅਪੀਲ ਕੀਤੀ|
ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਅਕਾਲੀਆਂ ਦੇ ਰਾਜ ਵਿੱਚ ਵਿਕਾਸ ਨਹੀਂ ਬਲਕਿ ਸਰਕਾਰੀ ਪੈਸੇ ਦਾ ਵਿਨਾਸ਼ ਹੋਇਆ ਹੈ| ਪਿੰਡ ਸਵਾੜਾ ਤੋਂ ਵਾਇਆ ਸੈਦਪੁਰ, ਗਿੱਦੜਪੁਰ ਹੋ ਕੇ ਚਡਿਆਲਾ ਵੱਲ ਜਾਂਦੀ ਪੇਂਡੂ ਸੜਕ ਦੀ ਤਰਸਯੋਗ ਹਾਲਤ, ਪਿੰਡ ਮੌਜਪੁਰ ਤੇ ਹੋਰ ਪਿੰਡਾਂ ਵਿੱਚ ਗਰੀਬਾਂ ਨੂੰ ਕੱਚੇ ਮਕਾਨਾਂ ਲਈ ਪੈਸੇ ਨਾ ਮਿਲਣੇ, ਨੀਲੇ ਕਾਰਡ ਨਾ ਬਣਨੇ ਇਨ੍ਹਾਂ ਝੂਠੇ ਵਿਕਾਸ ਕਾਰਜਾਂ ਦੇ ਦਾਅਵਿਆਂ ਅਤੇ ਲੋਕ ਭਲਾਈ ਸਕੀਮਾਂ ਦੀ ਪੋਲ ਖੋਲ੍ਹਦੇ ਹਨ|
ਇਸ ਮੌਕੇ ਮਾਸਟਰ ਲਾਭ ਸਿੰਘ ਮੀਢੇਮਾਜਰਾ, ਜਸਵੰਤ ਸਿੰਘ ਸਾਬਕਾ ਸਰਪੰਚ ਨਗਾਰੀ, ਕਰਮ ਸਿੰਘ ਸਰਪੰਚ ਬਠਲਾਣਾ, ਪਿੰਡ ਮੌਜਪੁਰ ਤੋਂ ਕਮਲਜੀਤ ਕੌਰ, ਬਲਜਿੰਦਰ ਕੌਰ ਮੌਜਪੁਰ, ਸੁਖਰਾਜ ਕੌਰ, ਸੁਖਵਿੰਦਰ ਸਿੰਘ, ਸੁਖਵਿੰਦਰ ਕੌਰ ਭਾਗੋਮਾਜਰਾ, ਰਣਜੀਤ ਸਿੰਘ ਸਾਬਕਾ ਸਰਪੰਚ ਭਾਗੋਮਾਜਰਾ, ਗੁਰਜਿੰਦਰ ਸਿੰਘ ਸਰਪੰਚ ਬੈਰੋਂਪੁਰ, ਨਿਰਮਲ ਸਿੰਘ ਸਰਪੰਚ ਮਾਣਕਮਾਜਰਾ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਬੱਗਾ ਸਿੰਘ ਚੂਹੜਮਾਜਰਾ, ਮਾਸਟਰ ਗੁਰਚਰਨ ਸਿੰਘ, ਬਚਨ ਸਿੰਘ, ਮਨਦੀਪ ਸਿੰਘ, ਗੁਰਿੰਦਰ ਸਿੰਘ, ਬਲਜਿੰਦਰਸਿੰਘ ਸੈਦਪੁਰ, ਦਰਸ਼ਨ ਸਿੰਘ ਮਨੌਲੀ, ਮਨਪ੍ਰੀਤ ਸਿੰਘ ਮੀਢੇਮਾਜਰਾ, ਗੁਰਮੇਲ ਸਿੰਘ ਮੀਢੇਮਾਜਰਾ, ਮਨਜੀਤ ਸਿੰਘ ਨਗਾਰੀ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *