ਬਾਦਲ ਸਰਕਾਰ ਨੇ ਗਰੀਬਾਂ ਦੀ ਭਲਾਈ ਲਈ ਵਿਸ਼ੇਸ ਸਕੀਮਾਂ ਚਲਾਈਆਂ: ਕਾਹਲੋਂ

ਐਸ.ਏ.ਐਸ.ਨਗਰ, 22 ਦਸੰਬਰ (ਸ.ਬ.) ਪੰਜਾਬ ਸਰਕਾਰ ਵੱਲੋਂ ਗਰੀਬਾਂ ਅਤੇ ਪਿਛੜੇ ਵਰਗਾਂ ਦੀ ਭਲਾਈ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ, ਜਿਹਨਾਂ ਤੋਂ ਗਰੀਬ ਅਤੇ ਪਿਛੜੇ ਵਰਗ ਕਾਫੀ ਲਾਭ ਉਠਾ ਰਹੇ ਹਨ- ਇਹ ਸ਼ਬਦ ਪਰਮਜੀਤ ਸਿੰਘ ਕਾਹਲੋਂ ਜਿਲ੍ਹਾ ਪ੍ਰਧਾਨ ਅਕਾਲੀ ਦਲ ਸ਼ਹਿਰੀ ਨੇ ਸੰਬੋਧਨ ਕਰਦਿਆਂ ਪ੍ਰਗਟ ਕੀਤੇ| ਸ੍ਰ. ਕਾਹਲੋਂ ਪਿੰਡ ਮੁਹਾਲੀ (ਫੇਜ਼-1) ਵਿਖੇ ਸਰਕਲ ਪ੍ਰਧਾਨ ਹਰਿੰਦਰ ਕਲੇਰ ਵੱਲੋਂ ਕਰਵਾਏ ਗਏ ਨੀਲਾ ਕਾਰਡ ਵੰਡ ਸਮਾਗਮ ਵਿੱਚ ਸੰਬੋਧਨ ਕਰ ਰਹੇ ਸਨ|
ਸ. ਕਾਹਲੋਂ ਨੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਅਨੇਕਾਂ ਹੀ ਭਲਾਈ ਸਕੀਮਾਂ ਗਰੀਬਾਂ ਅਤੇ ਪਿਛੜੇ ਲੋਕਾਂ ਲਈ ਸ਼ੁਰੂ ਕੀਤੀਆਂ ਹੋਈਆਂ ਹਨ|
ਉਹਨਾਂ ਕਿਹਾ ਕਿ ਪੰਜਾਬ ਦੇਸ਼ ਦਾ  ਪਹਿਲਾ ਸੂਬਾ ਹੈ, ਜਿਥੇ ਗਰੀਬਾਂ ਲਈ ਦਾਲ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸਦਾ ਪੰਜਾਬ ਦੇ ਲੋੜਬੰਦ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ|
ਉਹਨਾਂ ਕਿਹਾ ਕਿ ਬਾਦਲ ਸਰਕਾਰ ਦੀ ਕਾਰਗੁਜਾਰੀ ਤੋਂ ਹਰ ਵਰਗ ਸੁਤੰਸ਼ਟ ਹੈ ਅਤੇ ਪੰਜਾਬ  ਦੇ ਲੋਕਪੰਜਾਬ ਵਿੱਚ ਤੀਜੀ ਵਾਰ ਵੀ ਬਾਦਲ ਸਰਕਾਰ ਬਨਾਉਣ ਲਈ ਕਾਹਲੇ ਪਏ ਹੋਏ ਹਨ|
ਇਸ ਮੌਕੇ ਸ. ਕਾਹਲੋਂ ਨੇ 30 ਦੇ ਕਰੀਬ ਲਾਭਪਾਤਰੀਆਂ ਨੂੰ ਨੀਲੇ ਕਾਰਡਾਂ ਦੀ ਵੰਡ ਕੀਤੀ|

Leave a Reply

Your email address will not be published. Required fields are marked *