ਬਾਨ ਕੀ ਮੂਨ ਦੇ ਭਰਾ ਅਤੇ ਭਤੀਜੇ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼

ਨਿਊਯਾਰਕ, 11 ਜਨਵਰੀ (ਸ.ਬ.) ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਬਾਨ ਕੀ ਮੂਨ ਦੇ ਭਰਾ ਅਤੇ ਭਤੀਜੇ ਤੇ ਵੀਅਤਨਾਮ ਵਿੱਚ ਇਕ ਇਮਾਰਤ ਵੇਚਣ ਦੇ ਮਾਮਲੇ ਵਿੱਚ ਕਥਿਤ ਤੌਰ ਤੇ 800 ਮਿਲੀਅਨ ਡਾਲਰ ਦੀ ਹੇਰਾਫੇਰੀ ਕਰਨ ਦਾ ਦੋਸ਼ ਲੱਗਾ ਹੈ| ਜੂ ਹਿਨੂਨ ਡੇਨਿਸ ਬਾਨ ‘ਨਿਊਯਾਰਕ ਰੀਅਲ ਸਟੇਟ’ ਦੇ ਦਲਾਲ ਅਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਬਾਨ ਕੀ ਮੂਨ ਦਾ ਭਤੀਜਾ ਹੈ ਜਦਕਿ ਬਾਨ ਦੀ ਸੇਂਗ ਜੂ ਹਿਊਨ ਦਾ ਪਿਤਾ ਭਾਵ ਮੂਨ ਦਾ ਭਰਾ ਹੈ| ਉਹ ‘ਦੱਖਣੀ ਕੋਰੀਆ ਕੰਸਟਰਕਸ਼ਨ ਫਰਮ    ਕਿੰਗਨੇਮ ਇੰਟਰਪ੍ਰਾਈਜ਼ਜ਼ ਲਿਮਟਡ’ ਦੇ ਉਚ ਸਲਾਹਕਾਰ ਹਨ| ਮੈਨਹਾਟਨ ਸੰਘੀ ਅਦਾਲਤ ਵਿੱਚ ਪੇਸ਼ ਹੋਏ| ਮੂਨ ਦੇ ਰਿਸ਼ਤੇਦਾਰਾਂ ਤੇ ਦੋਸ਼ ਹੈ ਕਿ ਇਨ੍ਹਾਂ ਨੇ ਤੀਜੇ ਪੱਖ ਨਾਲ ਗੱਲਬਾਤ ਕਰਕੇ 800 ਮਿਲੀਅਨ ਡਾਲਰ ਦੀ ਹੇਰਾਫੇਰੀ ਕੀਤੀ ਹੈ| ਮੂਨ ਦੇ ਬੁਲਾਰੇ ਲੀ ਡੋ ਵੂਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼੍ਰੀ ਮੂਨ ਨੂੰ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ|

Leave a Reply

Your email address will not be published. Required fields are marked *