ਬਾਫਟਾ ਨੇ ਹਾਲੀਵੁੱਡ ਨਿਰਮਾਤਾ ਹਾਰਵੇ ਵੇਨਸਟੇਨ ਦੀ ਮੈਂਬਰਸ਼ਿਪ ਕੀਤੀ ਮੁਅੱਤਲ

ਲਾਸ ਏਂਜਲਸ, 12 ਅਕਤੂਬਰ (ਸ.ਬ.)  ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਆਟਰਸ ਨੇ ਹਾਰਵੇ  ਵੇਨਸਟੇਨ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀ ਹੈ| ਬਾਫਟਾ ਵੈਬਸਾਈਟ ਉਤੇ ਜਾਰੀ ਬਿਆਨ ਵਿਚ ਸਮੂਹ ਨੇ ਘੋਸ਼ਣਾ ਕੀਤੀ ਹੈ ਕਿ ਵੇਨਸਟੇਨ ਖਿਲਾਫ ਲਗਾਏ ਗਏ ਯੋਣ ਸ਼ੋਸ਼ਣ ਦੇ ਦੋਸ਼ ਨਾ ਮੰਨਣਯੋਗ ਹਨ, ਇਸ ਲਈ ਉਨ੍ਹਾਂ ਨੇ ਹਾਲੀਵੁੱਡ ਨਿਰਮਾਤਾ ਦੀ ਮੈਂਬਰਸ਼ਿਪ ਖਤਮ ਕਰਨ ਦਾ ਫੈਸਲਾ ਲਿਆ ਹੈ| ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਗੰਭੀਰ ਦੋਸ਼ਾਂ ਦੇ ਮੱਦੇਨਜ਼ਰ ਬਾਫਟਾ ਨੇ ਹਾਰਵੇ ਵੇਨਸਟੇਨ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੀ ਗਈ ਹੈ| ਇਕ ਇੰਗਲਿੰਸ਼ ਅਖਬਾਰ ਨੇ ਪਿਛਲੇ ਹਫਤੇ ਇਕ ਖਬਰ ਪ੍ਰਕਾਸ਼ਿਤ ਕੀਤੀ ਸੀ ਜਿਸ ਵਿਚ ਯੋਣ ਸ਼ੋਸ਼ਣ ਸਬੰਧੀ ਕਈ ਦੋਸ਼ਾਂ ਦਾ ਜ਼ਿਕਰ ਕੀਤਾ ਗਿਆ ਸੀ| ਇਸ ਤੋਂ ਬਾਅਦ ਇਕ ਸਨਸਨੀਖੇਜ਼ ਰਿਪੋਰਟ ਛੱਪੀ ਸੀ, ਜਿਸ ਵਿਚ ਤਿੰਨ ਔਰਤਾਂ ਨੇ ਵੇਨਸਟੇਨ ਉਤੇ ਬਲਾਤਕਾਰ ਦੇ ਦੋਸ਼ ਲਗਾਏ ਸਨ|

Leave a Reply

Your email address will not be published. Required fields are marked *