‘ਬਾਬਰ’ ਦੇ ਦਮ ਤੇ ਭਾਰਤ ਨੂੰ ਜਿੱਤਣ ਦੇ ਸੁਪਨੇ ਦੇਖ ਰਿਹਾ ਪਾਕਿਸਤਾਨ

ਰਾਵਲਪਿੰਡੀ, 15 ਦਸੰਬਰ (ਸ.ਬ.) ਅੱਤਵਾਦੀਆਂ ਦਾ ਪਨਾਹਗਾਰ ਬਣੇ ਪਾਕਿਸਤਾਨ ਦੀ ਪੂਰੀ ਦੁਨੀਆ ਵਿੱਚ ਆਲੋਚਨਾ ਹੋ ਰਹੀ ਹੈ| ਇਸ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਹੈ| ਹੁਣ ਪਾਕਿਸਤਾਨ ਨੇ ‘ਬਾਬਰ’ ਨਾਂ ਦੀ ਇਕ ਕਰੂਜ਼ ਮਿਜ਼ਾਈਲ ਦਾ ਸਫਲ ਪਰੀਖਣ ਕੀਤਾ ਹੈ| ਪਾਕਿਸਤਾਨ ਨੇ ਦੇਸ਼ ਵਿੱਚ ਬਣੀ ਇਸ ਮਿਜ਼ਾਈਲ ਦਾ ਪਰੀਖਣ ਕੀਤਾ| ਇਹ ਮਿਜ਼ਾਈਲ 700 ਕਿਲੋਮੀਟਰ ਦੀ ਦੂਰੀ ਤੱਕ ਦਾ ਨਿਸ਼ਾਨਾ ਲਾਉਣ ਵਿੱਚ ਸਮਰੱਥ ਹੈ| ‘ਬਾਬਰ’ ਭਾਰਤ ਦੇ ਅੰਦਰੂਨੀ ਹਿੱਸਿਆਂ ਨੂੰ ਵੀ ਨਿਸ਼ਾਨਾ ਬਣਾਉਣ ਵਿੱਚ ਸਮਰੱਥ ਹੈ| ਇਸ ਮਿਜ਼ਾਈਲ ਦਾ ਨਾਂ ਮੁਗ਼ਲ ਰਾਜਵੰਸ਼ ਦੇ ਸੰਸਥਾਪਕ ‘ਬਾਬਰ’ ਦੇ ਨਾਂ ਤੇ ਰੱਖਿਆ ਗਿਆ ਹੈ|
ਇਹ ਕਰੂਜ਼ ਮਿਜ਼ਾਈਲ ਪਹਿਲਾਂ ਦੀ ਮਿਜ਼ਾਈਲ ਬਾਬਰ ਹਥਿਆਰ ਪ੍ਰਣਾਲੀ ਐਡੀਸ਼ਨ-2 ਦਾ ਹਿੱਸਾ ਹੈ| ਫੌਜ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਇਸ ਮਿਜ਼ਾਈਲ ਜ਼ਰੀਏ ਜ਼ਮੀਨ ਅਤੇ ਸਮੁੰਦਰ ਵਿੱਚ ਬਿਲਕੁੱਲ ਸਹੀ ਨਿਸ਼ਾਨਾ ਲਾਇਆ ਜਾ ਸਕਦਾ ਹੈ| ਇਹ ਮਿਜ਼ਾਈਲ ਘੱਟ ਉੱਚਾਈ ਤੇ ਉਡਾਣ ਭਰਨ ਵਾਲੀ ਮਿਜ਼ਾਈਲ ਹੈ ਜੋ ਕਿਸੇ ਵੀ ਰਡਾਰ ਤੋਂ ਬਚ ਨਿਕਲਣ ਅਤੇ ਵੱਖ-ਵੱਖ ਤਰ੍ਹਾਂ ਦੇ ਹਥਿਆਰ ਲੈ ਜਾਣ ਵਿੱਚ ਸਮਰੱਥ ਹੈ|

Leave a Reply

Your email address will not be published. Required fields are marked *