ਬਾਬਾ ਬਾਲਕ ਨਾਥ ਮੰਦਰ ਦਾ ਸਥਾਪਨਾ ਦਿਵਸ ਮਨਾਇਆ

ਐਸ ਏ ਐਸ ਨਗਰ, 30 ਜੂਨ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਵਿੱਚ ਸਥਿਤ ਰਾਧਾ ਕ੍ਰਿਸ਼ਨ ਮੰਦਰ ਦੇ ਅੰਦਰ ਬਣੇ ਹੋਏ ਬਾਬਾ ਬਾਲਕ ਨਾਥ ਮੰਦਰ ਵਿੱਚ ਚਾਰ ਦਿਨਾਂ ਸਥਾਪਨਾ ਦਿਵਸ ਮਨਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਪ੍ਰਬੰਧਕ ਗੁਰਦਿਆਲ ਪਾਂਜਲਾ ਨੇ ਦੱਸਿਆ ਕਿ ਮੰਦਰ ਵਿੱਚ ਇਹਨਾਂ ਚਾਰੇ ਦਿਨਾਂ ਦੌਰਾਨ ਸਵੇਰੇ ਅਤੇ ਸ਼ਾਮ ਕੀਰਤਨ ਕੀਤਾ ਗਿਆ| ਇਸ ਮੌਕੇ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ| ਇਸ ਮੌਕੇ ਲੰਗਰ ਲਗਾਇਆ ਗਿਆ| ਉਹਨਾਂ ਦੱਸਿਆ ਕਿ ਅੱਜ ਰਾਤ ਨੂੰ ਬਾਬਾ ਬਾਲਕ ਨਾਥ ਦੀ ਚੌਂਕੀ ਲਗਾਈ ਜਾਵੇਗੀ | ਇਸ ਮੌਕੇ ਗਾਇਕ ਮਨਿੰਦਰ ਚੰਚਲ, ਸਰਬਜੀਤ ਭਸੀਨ ਭਜਨ ਗਾਇਨ ਕਰਨਗੇ|
ਇਸ ਮੌਕੇ ਵਿਨੋਦ ਸਰਮਾ, ਪਵਨ ਬਾਂਕਾ, ਨਿਪੁਨ ਸੈਣੀ, ਪ੍ਰਿੰਸ ਮਾਨ, ਵਰਿੰਦਰ, ਠਾਕੁਰ ਰੇਸ਼ਮ ਸਿੰਘ, ਗਿਆਨ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *