ਬਾਬਾ ਬਾਲ ਭਾਰਤੀ ਮੰਦਿਰ ਮਟੌਰ ਵਿਖੇ 9 ਗ੍ਰਿਹਾਂ ਦੀਆਂ ਮੂਰਤੀਆਂ ਦੀ ਸਥਾਪਨਾ 25 ਫਰਵਰੀ ਨੂੰ

ਐਸ ਏ ਐਸ ਨਗਰ,23 ਫਰਵਰੀ (ਸ.ਬ.) ਬਾਬਾ ਬਾਲ ਭਾਰਤੀ ਪ੍ਰਾਚੀਨ ਭਾਰਤੀ ਪ੍ਰਾਚੀਨ ਮੰਦਿਰ ਮਟੌਰ ਵਿਖੇ 25 ਫਰਵਰੀ ਨੂੰ ਨਵਗ੍ਰਹਿ ਮੂਰਤੀ ਸਥਾਪਨਾ ਸਮਾਗਮ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਿਰ ਕਮੇਟੀ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਦਸਿਆ ਕਿ ਮਟੌਰ ਦੇ ਇਸ 8 ਕੋਣੀ ਮੰਦਿਰ ਵਿਚ ਸਥਾਪਤ ਕਰਨ ਲਈ 9 ਗ੍ਰਹਾਂ ਸੂਰਜ, ਚੰਦਰਮਾ, ਰਾਹੂ, ਕੇਤੂ, ਬੁੱਧ, ਮੰਗਲ, ਗੁਰੂ, ਸ਼ੁੱਕਰ, ਸ਼ਨੀ ਦੀਆਂ ਮੂਰਤੀਆਂ ਜੈਪੁਰ ਤੋਂ ਲਿਆਂਦੀਆਂ ਗਈਆਂ ਹਨ|  ਉਹਨਾਂ ਦਸਿਆ ਕਿ ਇਸ ਮੰਦਿਰ ਵਿਚ 20 ਫਰਵਰੀ ਤੋਂ ਪੂਜਾ ਚਲ ਰਹੀ ਹੈ ਅਤੇ 25 ਫਰਵਰੀ ਨੂੰ ਸਵੇਰੇ  ਪੂਜਾ ਦੀ ਸਮਾਪਤੀ ਤੋਂ ਬਾਅਦ ਮੂਰਤੀ ਸਥਾਪਨਾ ਕੀਤੀ             ਜਾਵੇਗੀ|  ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਸ੍ਰ. ਅਮਰੀਕ ਸਿੰਘ ਸਰਪੰਚ, ਸ੍ਰੀ ਬਾਲ ਕ੍ਰਿਸ਼ਨ, ਸ੍ਰ. ਗੁਰਬਖਸ ਸਿੰਘ, ਸ੍ਰੀ ਨਰਿੰਦਰ ਬਤਸ, ਸ੍ਰੀ ਕੁਲਦੀਪ ਚੰਦ, ਸ੍ਰੀ ਰਮੇਸ਼ਵਰ ਸੂਦ ਵੀ ਹਾਜਰ ਸਨ|

Leave a Reply

Your email address will not be published. Required fields are marked *