ਬਾਬਾ ਬਾਲ ਭਾਰਤੀ ਸ਼ਿਵ ਮੰਦਿਰ ਮਟੌਰ ਵਿਖੇ ਪਿੰਡ ਦੀਆਂ ਧੀਆਂ ਦਾ ਸਨਮਾਨ

ਐਸ ਏ ਐਸ ਨਗਰ, 24 ਜੁਲਾਈ (ਸ.ਬ.) ਬਾਬਾ ਬਾਲ ਭਾਰਤੀ ਸ਼ਿਵ ਮੰਦਰ ਮਟੌਰ ਵਿਖੇ ਪਿੰਡ ਦੀਆਂ ਵਿਆਹੀਆਂ ਧੀਆਂ ਦਾ ਮੇਲ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਕਮੇਟੀ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਇਸ ਮੌਕੇ ਸਵੇਰੇ ਹਵਨ ਕੀਤਾ ਗਿਆ| ਇਸ ਉਪਰੰਤ ਮਹਿਲਾ ਮੰਡਲੀ ਵੱਲੋਂ ਕੀਰਤਨ ਕੀਤਾ ਗਿਆ| ਇਸ ਮੌਕੇ ਪਿੰਡ ਦੀਆਂ ਵਿਆਹੀਆਂ ਧੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ| ਪਿੰਡ ਦੀਆਂ 270 ਵਿਆਹੀਆਂ ਧੀਆਂ ਨੂੰ ਯੂਥ ਆਫ ਪੰਜਾਬ ਵੱਲੋਂ ਸੂਟ ਵੰਡੇ ਗਏ| ਇਸ ਮੌਕੇ ਭਰੂਨ ਹੱਤਿਆ ਸਬੰਧੀ ਨਾਟਕ ਖੇਡੇ ਗਏ| ਇਸ ਮੌਕੇ ਭਰੂਨ ਹੱਤਿਆ ਸਬੰਧੀ ਭਾਸ਼ਣ ਵੀ ਕਰਵਾਏ ਗਏ|
ਇਸ ਮੌਕੇ ਮੁੱਖ ਮਹਿਮਾਨ ਬਲਬੀਰ ਸਿੰਘ ਸਿੱਧੂ ਹਲਕਾ ਵਿਧਾਇਕ ਨੇ ਸੰਸਥਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ|
ਇਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ, ਐਨ ਆਰ ਆਈ ਰਾਕੇਸ਼ ਗੋੜ, ਲਾਈਨਜ ਕਲੱਬ ਪੰਚਕੂਲਾ ਤੋਂ ਸ਼੍ਰੀ ਕਠਿਆਲ, ਰਮਨ, ਚੇਤਨ ਬਾਂਸਲ, ਜੈਲਦਾਰ ਚੈੜੀਆ, ਰਣਜੀਤ ਕਾਕਾ ਵਿਸ਼ੇਸ਼ ਤੌਰ ਤੇ ਹਾਜਰ ਹੋਏ|
ਇਸ ਸਮਾਗਮ ਨੂੰ ਕਰਵਾਉਣ ਵਿੱਚ ਪੇਂਡੂ ਸੰਘਰਸ਼ ਕਮੇਟੀ, ਮੁਸਲਿਮ ਵੈਲਫੇਅਰ ਕਮੇਟੀ, ਸ੍ਰੀ ਰਾਮ ਲੀਲਾ ਕਮੇਟੀ, ਸ੍ਰੀ ਰਵੀਦਾਸੀਆ ਕਮੇਟੀ, ਸ੍ਰੀ ਬਾਲਮੀਕੀ ਕਮੇਟੀ ਮਹਿਲਾ ਮੰਡਲ, ਗੁਰਦੁਆਰਾ ਸਿੰਘ ਮਟੌਰ ਨੇ ਸਹਿਯੋਗ ਦਿਤਾ| ਇਸ ਮੌਕੇ ਸਰਪੰਚ ਅਮਰੀਕ ਸਿੰਘ, ਬਾਲ ਕ੍ਰਿਸ਼ਨ, ਜਸਵੰਤ ਸਿੰਘ, ਗੁਰਬਖਸ਼ ਸਿੰਘ, ਨਰਿੰਦਰ ਬਾਤਸ਼, ਗੁਰਮੇਲ ਸਿੰਘ, ਦਿਲਬਰ ਖਾਂ,  ਰਮੇਸ਼ਵਰ ਸੂਦ, ਕੁਲਦੀਪ ਚੰਦ, ਵਰਿੰਦਰ ਕੁਮਾਰ, ਬਹਾਦਰ ਸਿੰਘ, ਗੁਰਮੀਤ ਸਿੰਘ, ਗੁਰਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *