ਬਾਬਾ ਬਾਲ ਭਾਰਤੀ ਸ਼ਿਵ ਮੰਦਿਰ ਵਿੱਚ ਹਾਲ ਦਾ ਨੀਂਹ ਪੱਥਰ ਰੱਖਿਆ

ਐਸ.ਏ.ਐਸ ਨਗਰ, 12 ਜੂਨ (ਸ.ਬ.) ਬਾਬਾ ਬਾਲ ਭਾਰਤੀ ਸ਼ਿਵ ਮੰਦਿਰ ਮਟੌਰ ਵਿਖੇ ਅੱਜ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ| ਇਸ ਮੌਕੇ ਸੂਬੇਦਾਰ ਸਰੂਪ ਸਿੰਘ ਅਤੇ ਸਰਪੰਚ ਅਮਰੀਕ ਸਿੰਘ ਵਲੋਂ ਗੌਰਵ ਸ਼ਰਮਾ, ਗੁਰਮੇਜ ਸਿੰਘ ਫੌਜੀ, ਬਹਾਦੁਰ ਸਿੰਘ ਪੰਚ, ਹਰਜਿੰਦਰ ਸਿੰਘ ਅਤੇ ਹੋਰ ਪਿੰਡ ਵਾਲਿਆਂ ਦੀ ਹਾਜ਼ਰੀ ਵਿੱਚ ਸਾਂਝੇ ਤੌਰ ਤੇ ਕਹੀ ਨਾਲ ਟੱਕ ਲਗਾ ਕੇ ਭੂਮੀ ਪੂਜਨ ਦੀ ਸ਼ੁਰਆਤ ਕੀਤੀ ਗਈ|
ਇਸ ਮੌਕੇ ਬਾਬਾ ਬਾਲ ਭਾਰਤੀ ਸ਼ਿਵ ਮੰਦਿਰ ਕਮੇਟੀ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਇਹ ਹਾਲ ਚਾਲੀ ਫੁੱਟ ਚੌੜਾ ਅਤੇ ਅੱਸੀ ਫੁੱਟ ਲੰਬਾ ਹੋਵੇਗਾ| ਉਹਨਾਂ ਦੱਸਿਆ ਹਾਲ ਦਾ ਕੰਮ ਤਕਰੀਬਨ ਤਿੰਨ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ ਅਤੇ ਇਸ ਹਾਲ ਵਿੱਚ ਪ੍ਰਮਾਤਮਾ ਦੇ ਸਾਰੇ ਸਰੂਪਾਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਣਗੀਆਂ| ਉਹਨਾਂ ਦੱਸਿਆ ਕਿ ਸ਼ਿਵ ਮੰਦਿਰ ਮਟੌਰ ਦੀ ਮਹਿਲਾ ਕਮੇਟੀ ਵਲੋਂ ਵੀ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਕਾਰਜ਼ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ|
ਜ਼ਿਕਰਯੋਗ ਹੈ ਸ਼ਿਵ ਮੰਦਿਰ ਮਟੌਰ ਕਮੇਟੀ ਸਮਾਜ ਸੇਵੀ ਕਾਰਜ਼ਾਂ ਵਿੱਚ ਵੀ ਆਪਣੀ ਭੂਮਿਕਾ ਬਾਖੂਬੀ ਨਿਭਾਉਂਦੀ ਆ ਰਹੀ ਹੈ| ਪਿੰਡ ਵਿੱਚ ਜਦੋਂ ਵੀ ਲੋੜਵੰਦ ਲੜਕੀ ਦਾ ਵਿਆਹ ਹੁੰਦਾ ਹੈ ਤਾਂ ਕਮੇਟੀ ਵਲੋਂ ਇਕਵੰਜਾ ਸੌ ਸ਼ਗਨ ਦਿੱਤਾ ਜਾਂਦਾ ਹੈ| ਅਤੇ ਜੇਕਰ ਪਿੰਡ ਵਿੱਚ ਕਦੇ ਵੀ ਕਿਸੇ ਨਾਲ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਕਮੇਟੀ ਇਲਾਜ ਵਿੱਚ ਵੀ ਪੂਰਾ ਸਹਿਯੋਗ ਕਰਦੀ ਹੈ ਅਤੇ ਨਕਦ ਰਾਸ਼ੀ ਵੀ ਦਿੰਦੀ ਹੈ| ਨੀਂਹ ਪੱਥਰ ਰੱਖਣ ਉਪਰੰਤ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਵਲੋਂ ਪਹੁੰਚੇ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਅਤੇ ਪਿੰਡ ਵਾਲਿਆਂ ਦਾ ਧੰਨਵਾਦ ਕੀਤਾ ਗਿਆ| ਇਸ ਮੌਕੇ ਬਾਲ ਕ੍ਰਿਸ਼ਨ ਸ਼ਰਮਾ, ਕੁਲਦੀਪ ਚੰਦ, ਨਰਿੰਦਰ ਵਤਸ, ਰਾਮੇਸ਼ਵਰ ਸੂਦ, ਗੀਤਾ ਦੇਵੀ, ਗੁਰਮੀਤ ਸਿੰਘ, ਹੰਸਰਾਜ ਵਰਮਾ, ਗੁਰਬਖਸ਼ ਸਿੰਘ, ਸਤਪਾਲ ਸ਼ਰਮਾ, ਮਹਿੰਦਰ ਸਿੰਘ ਹੋਰ ਪਤਵੰਤੇ ਸੱਜਣ ਹਾਜ਼ਰ ਅਤੇ ਕਮੇਟੀ ਮੈਂਬਰ ਹਾਜ਼ਰ ਸਨ|

Leave a Reply

Your email address will not be published. Required fields are marked *