ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਪਏ ਟੋਇਆਂ ਨੂੰ ਭਰਨ ਦੀ ਮੰਗ

ਐਸ.ਏ.ਐਸ ਨਗਰ, 24 ਜਨਵਰੀ (ਸ.ਬ.) ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹ ਮੁਹਾਲੀ ਨੇ ਮੰਗ ਕੀਤੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਪਏ ਟੋਇਆਂ ਨੂੰ ਭਰ ਕੇ ਇਸ ਸੜਕ ਦੀ ਹਾਲਤ ਵਿੱਚ ਸੁਧਾਰ ਕੀਤਾ         ਜਾਵੇ| ਯੂਨੀਅਨ ਦੇ ਜਨਰਲ ਸਕੱਤਰ ਸ੍ਰ. ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦੱਸਿਆ ਕਿ ਇਸ  ਮਾਰਗ ਤੇ ਪਿੰਡ ਭਾਗੋ ਮਾਜਰਾ ਵਿਖੇ ਪਏ ਡੂੰਘੇ ਟੋਇਆ ਕਾਰਨ ਰੋਜਾਨਾ ਹਾਦਸੇ ਵਾਪਰਦੇ ਹਨ ਜਿਨ੍ਹਾਂ ਕਾਰਨ ਰਾਹਗੀਰ ਬਹੁਤ ਪ੍ਰੇਸ਼ਾਨ ਹਨ| ਉਹਨਾਂ ਦੱਸਿਆ ਕਿ ਇਸ ਮਾਰਗ ਤੇ ਹਰ ਸਮੇਂ  ਬਹੁਤ ਜਿਆਦਾ ਟਰੈਫਿਕ ਰਹਿੰਦਾ ਹੈ ਜਿਸ ਕਾਰਨ ਇੱਥੇ ਹਰ           ਸਮੇਂ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ|  
ਉਹਨਾਂ ਕਿਹਾ ਕਿ ਇਸ ਮਾਰਗ ਤੇ ਇੱਕ ਮੋੜ ਬਣਿਆ ਹੋਇਆ ਹੈ ਜਿਸ ਤੇ ਰਾਤ ਵੇਲੇ ਬਨੂੜ ਵੱਲੋਂ ਆ ਰਹੇ ਵਾਹਨ ਟਕਰਾਉਣ ਦੀ ਸੰਭਾਵਨਾ ਬਹੁਤ ਜਿਆਦਾ ਵੱਧ ਜਾਂਦੀ ਹੈ ਕਿਉਂਕਿ ਇਹ ਮੋੜ ਰਾਤ ਦੇ ਹਨੇਰੇ ਵਿੱਚ ਦਿਖਾਈ ਨਹੀਂ ਦਿੰਦਾ| ਇਸ ਕਾਰਨ ਰੋਜਾਨਾ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ ਜਿਸ ਨਾਲ ਵਾਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ| ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਟੋਇਆਂ ਨੂੰ ਫੌਰੀ ਤੌਰ ਤੇ ਭਰਿਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ| 
ਇਸ ਮੌਕੇ ਯੂਨੀਅਨ ਦੇ ਪ੍ਰਧਾਨ  ਸੁਖਵਿੰਦਰ ਸਿੰਘ, ਚੇਅਰਮੈਨ ਜਸਵੀਰ ਸਿੰਘ ਨਰੈਣਾ, ਬਲਵਿੰਦਰ ਸਿੰਘ ਬੀੜ ਪ੍ਰਧਾਨ ਮੁਹਾਲੀ, ਸਤਪਾਲ ਸਿੰਘ ਸਵਾੜਾ, ਹਰਜੰਗ ਸਿੰਘ ਚਡਿਆਲਾ, ਰਜਿੰਦਰ ਸਿੰਘ ਰੰਗਾ, ਦਰਸ਼ਨ ਸਿੰਘ ਬੀਰਾ ਮਾਜਰੀ ਅਤੇ ਨਰਿੰਦਰ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *