ਬਾਬਾ ਰਾਮਦੇਵ ਦਾ ਪੁਤਲਾ ਫੂਕਿਆ

ਐਸ. ਏ. ਐਸ. ਨਗਰ,11 ਫਰਵਰੀ (ਸ.ਬ.) ਸ਼ਿਵ ਸੈਨਾ ਪੰਜਾਬ ਅਤੇ ਸ਼ਨੀ ਸੈਨਾ ਭਾਰਗਵ ਸਮਾਜ ਨੇ ਫੇਜ਼-5 ਵਿਚ ਪੰਤਜਲੀ ਸਟੋਰ ਦੇ ਅੱਗੇ ਬਾਬਾ ਰਾਮਦੇਵ ਦਾ ਪੁਤਲਾ ਫੂਕਿਆ ਇਸ ਮੌਕੇ ਸ਼ਿਵਸੈਨਾ ਅਤੇ ਸ਼ਨੀ ਸੈਨਾ ਦੇ ਆਗੂ ਅਮਿਤ ਭਾਰਗਵ ਨੇ ਕਿਹਾ ਕਿ ਬਾਬਾ ਰਾਮਦੇਵ ਨੇ ਇਕ ਟੀ ਵੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਭਗਵਾਨ ਸ਼ਨੀਦੇਵ ਨੂੰ ਕਾਲਾ ਪੱਥਰ ਕਿਹਾ ਹੈ, ਇਸ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ| ਉਹਨਾਂ ਕਿਹਾ ਕਿ ਬਾਬਾ ਰਾਮਦੇਵ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਕੇਸ ਦਰਜ ਕਰਨ ਲਈ ਐਸ ਐਸ ਪੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ|
ਇਸ ਮੌਕੇ ਰਮੇਸ਼ ਸ਼ਾਸ਼ਤਰੀ, ਜੀ ਸੀ ਭਾਰਗਵ, ਅਨਿਲ, ਦਿਨੇਸ਼ ਕੁਮਾਰ, ਵਿਸ਼ੂ ਭਾਰਗਵ, ਪ੍ਰਮੋਦ ਭਾਰਗਵ,  ਰਮੇਸ਼ ਭਾਰਗਵ, ਸੁਨੀਲ ਕੁਮਾਰ, ਪ੍ਰਦੀਪ ਕੁਮਾਰ, ਰਜਤ ਕੋਠਾਰੀ, ਮੇਹਸ਼ ਕੁਮਾਰ, ਵਿਸ਼ਾਲ, ਪਵਨ ਭਾਰਗਵ ਵੀ ਮੌਜੂਦ ਸਨ|

Leave a Reply

Your email address will not be published. Required fields are marked *