ਬਾਬਾ ਰਾਮਦੇਵ ਨੇ 2 ਲੱਖ ਵਿਅਕਤੀਆਂ ਨਾਲ ਕੀਤਾ ਯੋਗਾ,ਬਣਾਇਆ ਵਰਲਡ ਰਿਕਾਰਡ

ਨਵੀਂ ਦਿੱਲੀ, 21 ਜੂਨ (ਸ.ਬ.) ਅੱਜ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਦੇਸ਼ਭਰ ਵਿੱਚ ਵੱਡੀ ਗਿਣਤੀ ਵਿੱਚ ਯੋਗ ਅਭਿਆਸ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ| ਇਸ ਦੌਰਾਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੇਹਰਾਦੂਨ ਵਿੱਚ ਯੋਗ ਪ੍ਰੋਗਰਾਮ ਵਿੱਚ ਕਰੀਬ 60 ਹਜ਼ਾਰ ਵਿਅਕਤੀਆਂ ਨਾਲ ਬੈਠ ਕੇ ਯੋਗ ਕੀਤਾ| ਇਹ ਯੋਗ ਸਵੇਰੇ 7 ਵਜੇ ਤੋਂ 7.45 ਤੱਕ ਫਾਰੈਸਟ ਰਿਸਰਚ ਇੰਸਟੀਚਿਊਟ (ਐਫ.ਆਰ.ਆਈ) ਦੇ ਯਾਰਡ ਵਿੱਚ ਕੀਤਾ ਗਿਆ| ਕੋਟਾ ਵਿੱਚ ਬਾਬਾ ਰਾਮਦੇਵ ਨੇ 2 ਲੱਖ ਵਿਅਕਤੀਆਂ ਨਾਲ ਯੋਗ ਕੀਤਾ ਅਤੇ ਨਾਲ ਵਿਸ਼ਵ ਰਿਕਾਰਡ ਬਣਾਇਆ| ਕੋਟਾ ਵਿੱਚ ਬਾਬਾ ਰਾਮਦੇਵ ਨਾਲ ਯੋਗ ਸੈਸ਼ਨ ਵਿੱਚ ਰਾਜਸਥਾਨ ਦੀ ਮੁੱਖਮੰਤਰੀ ਵਸੁੰਧਰਾ ਰਾਜੇ ਨੇ ਵੀ ਹਿੱਸਾ ਲਿਆ| ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਨਾਮ ਦਰਜ ਕਰਵਾਇਆ ਹੈ| ਕੋਟਾ ਵਿੱਚ ਅੰਤਰ-ਰਾਸ਼ਟਰੀ ਯੋਗ ਦਿਵਸ ਤੇ ਬਾਬਾ ਰਾਮਦੇਵ ਨੇ ਇਕ ਜਗ੍ਹਾ ਤੇ ਦੋ ਤੋਂ ਢਾਈ ਲੱਖ ਲੋਕਾਂ ਨਾਲ ਯੋਗ ਕੀਤਾ| ਇਸ ਵਿੱਚ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਵੀ ਸ਼ਾਮਲ ਹੈ|

Leave a Reply

Your email address will not be published. Required fields are marked *