ਬਾਬਾ ਰਾਮਦੇਵ ਮਾਮਲੇ ਦੀ ਸੁਣਵਾਈ 11 ਫਰਵਰੀ ਨੂੰ

ਹਿਸਾਰ , 22 ਜਨਵਰੀ (ਸ.ਬ.) ਯੋਗ ਗੁਰੂ ਬਾਬਾ ਰਾਮਦੇਵ ਵਲੋਂ ਲਖਨਊ ਵਿਚ 25 ਅਪ੍ਰੈਲ 2014 ਨੂੰ ਦਲਿਤਾਂ ਵਿਰੁੱਧ ਕੀਤੀ ਗਈ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿਚ ਸੁਣਵਾਈ ਹੁਣ 11 ਫਰਵਰੀ ਨੂੰ ਹੋਵੇਗੀ| ਐਡੀਸ਼ਨਲ ਸੈਸ਼ਨ ਜੱਜ ਰਾਜ ਕੁਮਾਰ ਜੈਨ ਦੀ ਅਦਾਲਤ ਵਿਚ ਅੱਜ ਇਥੇ ਅਦਾਲਤ ਵਿਚ ਸੁਣਵਾਈ ਹੋਈ| ਬਾਬਾ ਰਾਮਦੇਵ ਵਲੋਂ ਉਨ੍ਹਾਂ ਦੇ ਵਕੀਲ ਨੇ ਉਨ੍ਹਾਂ ਦਾ ਪੱਖ ਰੱਖਦਿਆਂ ਕਿਹਾ ਕਿ ਇਨ੍ਹਾਂ ਧਾਰਾਵਾਂ ਵਿਚ ਕੇਸ ਪਾਉਣ ਤੋਂ ਪਹਿਲਾਂ ਸ਼ਿਕਾਇਤਕਰਤਾ ਨੇ ਧਾਰਾ 196 ਸੀ. ਆਰ. ਪੀ. ਸੀ. ਦੇ ਤਹਿਤ ਸਰਕਾਰ ਕੋਲੋਂ ਇਜਾਜ਼ਤ ਲੈਣੀ ਹੁੰਦੀ ਹੈ ਪਰ ਇਸ ਕੇਸ ਵਿਚ ਸਰਕਾਰ ਤੋਂ ਇਜਾਜ਼ਤ ਨਹੀਂ ਲਈ ਗਈ| ਇਸ ਲਈ ਸ਼ਿਕਾਇਤ ਖਾਰਜ ਕੀਤੀ ਜਾਵੇ| ਸ਼ਿਕਾਇਤਕਰਤਾ ਰਜਤ ਕਲਸਨ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਨੂੰ ਐਸ. ਸੀ./ਐਸ. ਟੀ. ਐਕਟ ਦੇ ਤਹਿਤ ਸਥਾਪਿਤ ਵਿਸ਼ੇਸ਼ ਅਦਾਲਤ ਵਿਚ ਬਦਲਾਉਣ ਲਈ ਉਨ੍ਹਾਂ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਅਰੁਣ ਕੁਮਾਰ ਸਿੰਗਲ ਦੀ ਅਦਾਲਤ ਵਿਚ ਟਰਾਂਸਫਰ ਰਿਟ ਦਾਇਰ ਕੀਤੀ ਹੈ| ਇਸ ਤੇ ਅਦਾਲਤ ਨੇ ਬਾਬਾ ਰਾਮਦੇਵ ਤੇ ਉਨ੍ਹਾਂ ਦੇ ਵਕੀਲ ਲਾਲ ਬਹਾਦਰ ਫੋਵਾਲ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ| ਇਸ ਟਰਾਂਸਫਰ ਰਿੱਟ ਤੇ 23 ਫਰਵਰੀ ਨੂੰ ਸੁਣਵਾਈ ਹੋਣੀ ਹੈ|

Leave a Reply

Your email address will not be published. Required fields are marked *