ਬਾਬੁਲ ਸੁਪਰੀਓ ਨੇ ਬੈਨਰਜੀ ਸਰਕਾਰ ਦੀ ਤੁਲਨਾ ‘ਜੇਹਾਦੀ ਸਰਕਾਰ’ ਨਾਲ ਕੀਤੀ

ਨਵੀਂ ਦਿੱਲੀ, 28 ਮਾਰਚ (ਸ.ਬ.) ਰਾਮ ਨੌਮੀਂ ਦੇ ਮੌਕੇ ਤੇ ਪੱਛਮੀ ਬੰਗਾਲ ਦੇ ਰਾਣੀਗੰਜ ਵਿੱਚ ਹੋਈ ਹਿੰਸਾ ਤੇ ਬੀ.ਜੇ.ਪੀ. ਨੇਤਾ ਅਤੇ ਕੇਂਦਰੀ ਮੰਤਰੀ ਬਾਬੁਲ ਸੁਪਰੀਓ ਲਗਾਤਾਰ ਟਵਿਟਰ ਦੇ ਜ਼ਰੀਏ ਮਮਤਾ ਬੈਨਰਜੀ ਤੇ ਨਿਸ਼ਾਨਾ ਕੱਸ ਰਹੇ ਹਨ| ਟੀ.ਐਮ.ਸੀ ਤੇ ਦੇਸ਼ ਵਿੱਚ ਧਾਰਮਿਕ ਤਣਾਅ ਫੈਲਾਉਣ ਦਾ ਦੋਸ਼ ਲਗਾਉਣ ਤੋਂ ਬਾਅਦ , ਸੁਪਰੀਓ ਨੇ ਰਾਜ ਵਿੱਚ ਮਮਤਾ ਬੈਨਰਜੀ ਦੀ ਸਰਕਾਰ ਦੀ ਤੁਲਨਾ ‘ਜੇਹਾਦੀ ਸਰਕਾਰ’ ਨਾਲ ਕੀਤੀ ਹੈ| ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਤਾਜ਼ਾ ਸਥਿਤੀ ਦੀ ਜਾਣਕਾਰੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਵੀ ਦਿੱਤੀ ਹੈ ਤੇ ਦੂਜੇ ਪਾਸੇ ਟੀ.ਐਮ.ਸੀ. ਤੇ ਵੀ ਹਿੰਸਾ ਭੜਕਾਉਣ ਦਾ ਦੋਸ਼ ਲਗਾ ਰਹੀ ਹੈ|

Leave a Reply

Your email address will not be published. Required fields are marked *