ਬਾਰਵੀਂ ਦਾ ਹਿਸਾਬ ਦਾ ਪਰਚਾ ਰੱਦ

ਐਸ. ਏ. ਐਸ. ਨਗਰ, 20 ਮਾਰਚ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਜਾ ਰਹੀਆਂ ਬਾਰਵੀਂ ਜਮਾਤ ਦੀਆ ਪ੍ਰੀਖਿਆਵਾਂ ਦੇ ਤਹਿਤ ਅੱਜ ਦੁਪਹਿਰ 2 ਵਜੇ ਕਰਵਾਇਆ ਜਾਣ ਵਾਲਾ ਹਿਸਾਬ ਦਾ ਪਰਚਾ ਰੱਦ ਕਰ ਦਿੱਤਾ ਗਿਆ ਹੈ| ਇਸ ਪਰਚੇ ਦੀ ਤਰੀਕ ਬਾਰੇ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ|
ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਅਧਿਕਾਰੀਆਂ ਨੂੰ ਇਹ ਸ਼ਿਕਾਇਤ ਮਿਲੀ ਸੀ 12 ਵੀਂ ਦਾ ਹਿਸਾਬ ਦਾ ਪੇਪਰ ਲੀਕ ਹੋ ਗਿਆ ਹੈ| ਇਸ ਸਬੰਧੀ ਅੱਜ ਉੱਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪਹਿਲਾਂ ਭੇਜੇ ਗਏ ਪੇਪਰਾਂ ਦੇ ਬੰਡਲ ਉਸੇ ਤਰ੍ਹਾਂ ਬੰਦ ਰੱਖੇ ਜਾਣ ਅਤੇ ਪ੍ਰੀਖਿਆ ਵਾਸਤੇ ਈ. ਮੇਲ ਰਾਂਹੀ ਦੂਜਾ ਪੇਪਰ ਭੇਜਿਆ ਜਾਵੇ ਜਿਹੜਾ ਵੱਖ ਵੱਖ ਜਿਲ੍ਹਿਆ ਦੇ ਸਿੱਖਿਆ ਅਧਿਕਾਰੀਆਂ ਵਲੋਂ ਇਹ ਪੇਪਰ ਸਮੇਂ ਤੇ ਸੈਂਟਰਾਂ ਤਕ ਪੁੱਜਦਾ ਕੀਤਾ ਜਾਵੇ ਪਰੰਤੂ ਬਾਅਦ ਵਿੱਚ ਅਧਿਕਾਰੀਆਂ ਵਲੋਂ ਇਹ ਫੈਸਲਾ ਕੀਤਾ ਗਿਆ ਕਿ ਇਹ ਪੇਪਰ ਰੱਦ ਕਰਕੇ ਨਵੇਂ ਸਿਰੇ ਤੋਂ ਲਿਆ ਜਾਵੇ ਅਤੇ ਇਸ ਤੋਂ ਬਾਅਦ ਬੋਰਡ ਵਲੋਂ ਇਹ ਪੇਪਰ ਰੱਦ ਕਰਨ ਦਾ ਫੈਸਲਾ ਕੀਤਾ ਗਿਆ| ਬੋਰਡ ਅਧਿਕਾਰੀਆਂ ਅਨੁਸਾਰ ਇਸ ਪੇਪਰ ਦੀ ਅਗਲੀ ਮਿਤੀ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ|

Leave a Reply

Your email address will not be published. Required fields are marked *