ਬਾਰਵੀਂ ਦੇ ਨਤੀਜੇ ਵਿੱਚ ਪੈਰਾਗਾਨ 69 ਦੇ ਵਿਦਿਆਰਥੀ ਛਾਏ

ਐਸ ਏ ਐਸ ਨਗਰ, 15 ਜੁਲਾਈ (ਸ.ਬ.) ਸੀ. ਬੀ. ਐਸ. ਈ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ਵਿੱਚ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਮੁਹਾਲੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ| 
ਸਕੂਲ ਦੇ ਡਾਇਰੈਕਟਰ ਸ. ਮੋਹਨਬੀਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਬਾਰ੍ਹਵੀਂ ਮੈਡੀਕਲ ਸਟਰੀਮ ਦੀ ਵਿਦਿਆਰਥੀਣ  ਮੁਸਕਾਨ ਕੌਰ ਬੇਦੀ ਨੇ 95 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਜਦੋਂਕਿ ਨਾਨ ਮੈਲੀਕਲ ਦੀ ਵਿਦਿਆਰਥਣ ਅਰਸ਼ਿਆ ਕੌਰ ਨੇ 90.4 ਪ੍ਰਤੀਸ਼ਤ ਅਤੇ ਹਿਊਮੈਨੀਟਿਜ਼ ਗਰੁੱਪ ਦੀ ਵਿਦਿਅਰਥਣ ਪ੍ਰਭਜੋਤ ਕੌਰ ਨੇ 94.8 ਪ੍ਰਤੀਸ਼ਤ ਅੰਕ ਹਾਸਲ  ਕਰਕੇ ਆਪਣੇ ਮਾਪਿਆ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ|

Leave a Reply

Your email address will not be published. Required fields are marked *