ਬਾਰਾਤੀਆਂ ਨਾਲ ਭਰੀ ਬੱਸ ਪਲਟੀ, 7 ਦੀ ਮੌਤ, 50 ਤੋਂ ਵੱਧ ਜ਼ਖਮੀ

to
ਰਾਂਚੀ, 24 ਅਪ੍ਰੈਲ (ਸ.ਬ.)  ਝਾਰਖੰਡ ਵਿੱਚ ਰਾਜਧਾਨੀ ਰਾਂਚੀ ਦੇ ਪਿਥੌਰੀਆ ਥਾਣਾ ਖੇਤਰ ਵਿੱਚ ਪਤਰਾਤੂ ਵੈਲੀ  ਨੇੜੇ ਇਕ ਬੱਸ ਦੇ ਪਲਟ ਜਾਣ ਨਾਲ 7 ਬਾਰਾਤੀਆਂ ਦੀ ਮੌਤ ਹੋ ਗਈ, ਜਦੋਂ ਕਿ 50 ਤੋਂ ਵਧ ਜ਼ਖਮੀ ਹੋ ਗਏ| ਬੱਸ ਹਾਦਸੇ ਵਿੱਚ ਬਾਰਾਤੀਆਂ ਦੀ ਮੌਤ ਦੀ ਖਬਰ ਮਿਲਦੇ ਹੀ ਲਾੜੀ ਬੇਹੋਸ਼ ਹੋ ਗਈ| ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ| ਦੂਜੇ ਪਾਸੇ ਲਾੜਾ ਬੱਸ ਦੀ ਬਜਾਏ ਆਪਣੀ ਕਾਰ ਤੇ ਜਾ ਰਿਹਾ ਸੀ, ਇਸ ਲਈ ਉਸ ਦੀ ਜਾਨ ਬਚ ਗਈ|
ਮੌਕੇ ਤੇ ਪੁੱਜੀ ਪੁਲੀਸ ਨੇ ਇੱਥੇ ਦੱਸਿਆ ਕਿ ਬੱਸ ਤੇ ਸਵਾਰ 100 ਤੋਂ ਵਧ ਲੋਕ ਵਿਆਹ ਵਿੱਚ ਸ਼ਾਮਲ ਹੋਣ ਲਈ ਚਮਾ ਨਗਰੀ ਤੋਂ ਰਾਮਗੜ੍ਹ ਜ਼ਿਲੇ ਦੇ ਪਤਰਾਤੂ ਜਾ ਰਹੇ ਸਨ, ਉਦੋਂ ਪਤਰਾਤੂ ਵੈਲੀ ਨੇੜੇ ਚਾਲਕ ਦੇ ਸੰਤੁਲਨ ਗਵਾ ਦੇਣ ਨਾਲ ਬੱਸ ਬੇਕਾਬੂ ਹੋ ਕੇ ਪਲਟ ਗਈ| ਇਸ ਹਾਦਸੇ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 50 ਤੋਂ ਵਧ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਇਸ ਦੌਰਾਨ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੇ ਘਟਨਾ ਤੇ ਸ਼ੋਕ ਜ਼ਾਹਰ ਕੀਤਾ ਹੈ| ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਇਕ-ਇਕ ਲੱਖ ਰੁਪਏ ਅਤੇ ਜ਼ਖਮੀਆਂ ਨੂੰ 20-20 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ|

Leave a Reply

Your email address will not be published. Required fields are marked *