ਬਾਰਾਮੂਲਾ ਵਿੱਚ ਐਨਕਾਊਂਟਰ ਸਾਈਟਾਂ ਦੇ ਆਲੇ-ਦੁਆਲੇ ਲੱਗੀ ਧਾਰਾ 144

ਸ਼੍ਰੀਨਗਰ, 1 ਅਪ੍ਰੈਲ (ਸ.ਬ.) ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਅਤੇ ਉਗਰਵਾਦੀਆਂ ਵਿਰੁੱਧ ਸੁਰੱਖਿਆ ਬਲਾਂ ਦੀ ਮੁਹਿੰਮ ਨੂੰ ਦੇਖਦੇ ਹੋਏ ਇੱਥੇ ਐਨਕਾਊਂਟਰ ਸਾਈਟਾਂ ਦੇ ਆਲੇ-ਦੁਆਲੇ ਲਗਭਗ 3 ਕਿਲੋਮੀਟਰ ਦੇ    ਖੇਤਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ|
ਜ਼ਿਲਾ ਮੈਜਿਸਟ੍ਰੇਟ ਡਾ. ਨਾਸਿਰ ਅਹਿਮਦ ਨੇ ਜ਼ਿਲੇ ਵਿੱਚ ਸ਼ਾਂਤੀ ਵਿਵਸਥਾ ਬਣਾਏ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤਾ| ਇਹ ਹੁਕਮ ਐਨਕਾਊਂਟਰ ਸਾਈਟਾਂ (ਮੁਕਾਬਲਾ ਸਾਈਟਾਂ) ਦੇ 3 ਕਿਲੋਮੀਟਰ ਦੇ ਖੇਤਰ ਲਈ ਹੋਵੇਗੀ|
ਉਨ੍ਹਾਂ ਨੇ ਆਪਣੇ ਹੁਕਮ ਵਿੱਚ ਹਾਲਾਂਕਿ ਇਹ ਵੀ ਕਿਹਾ ਕਿ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ        ਪ੍ਰੇਸ਼ਾਨੀ ਹੋਣ ਤੇ ਉਹ ਜ਼ਿਲਾ ਪ੍ਰਸ਼ਾਸਨ ਅਤੇ ਪੁਲੀਸ ਨਾਲ ਸੰਪਰਕ ਕਰ ਸਕਦੇ ਹਨ| ਹੁਕਮ ਵਿੱਚ ਕਿਹਾ ਗਿਆ ਕਿ ਇਹ ਹੁਕਮ ਮੈਡੀਕਲੀ ਸਹੂਲਤਾਂ ਅਤੇ ਸਰਕਾਰੀ ਕਰਮਚਾਰੀਆਂ ਉਪਰ ਲਾਗੂ ਨਹੀਂ ਹੋਵੇਗਾ|

Leave a Reply

Your email address will not be published. Required fields are marked *