ਬਾਰਾਮੂਲਾ ਵਿੱਚ ਗ੍ਰੇਨੇਡ ਸਮੇਤ 1 ਕਾਬੂ

ਸ਼੍ਰੀਨਗਰ, 21 ਜੁਲਾਈ (ਸ.ਬ.) ਉਤਰ ਕਸ਼ਮੀਰ ਵਿੱਚ ਬਾਰਾਮੂਲਾ ਜ਼ਿਲ੍ਹਾ ਦੇ ਪਟੱਨ ਇਲਾਕੇ ਵਿੱਚ ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰੇਨੇਡ ਸਮੇਤ ਗ੍ਰਿਫਤਾਰ ਕਰ ਲਿਆ|
ਜਾਣਕਾਰੀ ਮੁਤਾਬਕ ਪੁਲੀਸ ਦੇ. ਐਸ. ਓ.ਜੀ. ਨੇ ਪੱਟਨ ਦੇ ਵੁਸਨਕੋਹੀਏ ਇਲਾਕੇ ਵਿੱਚ ਛਾਪਾ ਮਾਰਿਆ, ਜਿਸ ਦੌਰਾਨ ਆਮਿਰ ਅਜੀਜ ਲੋਨ ਪੁੱਤਰ ਅਬਦੁੱਲ ਅਜੀਜ਼ ਲੋਨ ਸਥਾਨਕ ਨਿਵਾਸੀ ਨੂੰ ਗ੍ਰਿਫਤਾਰ ਕੀਤਾ ਗਿਆ| ਪੁਲੀਸ ਦੇ ਇਕ ਅਧਿਕਾਰੀ ਨੇ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਸ ਦੇ ਕਬਜ਼ੇ ਵਿੱਚ ਇਕ ਗ੍ਰੇਨੇਡ ਬਰਾਮਦ ਕੀਤਾ ਗਿਆ|
ਇਸ ਸੰਬੰਧ ਵਿੱਚ ਗ੍ਰਿਫਤਾਰ ਵਿਅਕਤੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *