ਬਾਰਿਸ਼ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਯੋਗਾ

ਲਖਨਊ, 21 ਜੂਨ (ਸ.ਬ.) ਕੌਮਾਂਤਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਮਾਬਾਈ ਮੈਦਾਨ ਵਿੱਚ ਤੇਜ਼ ਬਾਰਸ਼ ਹੋਣ ਦੇ ਬਾਵਜੂਦ ਵੀ ਯੋਗ ਕੀਤਾ| ਹਾਲਾਂਕਿ ਰੁਕ-ਰੁਕ ਕੇ ਹੋ ਰਹੀ ਬਾਰਸ਼ ਕਾਰਨ ਮੈਦਾਨ ਵਿੱਚ ਕਈ ਥਾਂ ਪਾਣੀ ਭਰ ਗਿਆ, ਜਿਸ ਕਾਰਨ ਯੋਗ ਲਈ ਕੀਤੀਆਂ ਗਈਆਂ ਸਾਰੀਆਂ ਤਿਆਰੀਆਂ ਪ੍ਰਭਾਵਿਤ ਹੋ ਗਈਆਂ| ਬਾਰਸ਼ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਰਮਾਬਾਈ ਅੰਬੇਡਕਰ ਮੈਦਾਨ ਵਿੱਚ ਪੁੱਜੇ|  ਲੋਕਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ ਕੀਤਾ|

Leave a Reply

Your email address will not be published. Required fields are marked *